ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 10
ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਆਪਣੇ ਦੋ ਬੱਚਿਆਂ ਨਾਲ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਪਹੁੰਚੇ ਹਨ। ਆਸਟ੍ਰੇਲੀਆ ਦੌਰੇ ਤੋਂ ਪਰਤਣ ਤੋਂ ਬਾਅਦ ਕੋਹਲੀ ਅਤੇ ਅਨੁਸ਼ਕਾ ਵਰਿੰਦਾਵਨ ਸਥਿਤ ਪ੍ਰੇਮਾਨੰਦ ਗੋਵਿੰਦ ਸ਼ਰਨ ਜੀ ਮਹਾਰਾਜ ਦੇ ਆਸ਼ਰਮ ਪਹੁੰਚੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਦੱਸਿਆ ਜਾਂਦਾ ਹੈ ਕਿ ਕੋਹਲੀ ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ‘ਚੋਂ ਲੰਘ ਰਹੇ ਸਨ ਅਤੇ ਆਸਟ੍ਰੇਲੀਆ ਦੌਰੇ ਦੌਰਾਨ ਵੀ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸਨ।
ਕੋਹਲੀ ਤੇ ਅਨੁਸ਼ਕਾ ਦਾ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ‘ਚ ਪਹੁੰਚਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਇਕ ਘੰਟੇ ਦੇ ਅੰਦਰ ਹੀ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ। ਪ੍ਰੇਮਾਨੰਦ ਮਹਾਰਾਜ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਕ ਵੀਡੀਓ ਪੋਸਟ ਕੀਤਾ ਗਿਆ ਹੈ ਜਿਸ ਵਿਚ ਕੋਹਲੀ ਅਤੇ ਅਨੁਸ਼ਕਾ ਆਪਣੇ ਦੋ ਬੱਚਿਆਂ ਵਾਮਿਕਾ ਅਤੇ ਅਕੇ ਨਾਲ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਆਏ ਹਨ। ਇਸ ਦੌਰਾਨ ਅਨੁਸ਼ਕਾ ਪ੍ਰੇਮਾਨੰਦ ਮਹਾਰਾਜ ਨਾਲ ਗੱਲ ਕਰ ਰਹੀ ਹੈ।
ਕੋਹਲੀ ਅਤੇ ਅਨੁਸ਼ਕਾ ਇਸਤੋਂ ਪਹਿਲਾ ਵੀ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਕਰਨ ਗਏ ਸਨ ਅਤੇ ਇਸ ਵਾਰ ਉਹ ਆਪਣੇ ਬੱਚਿਆਂ ਨਾਲ ਵ੍ਰਿੰਦਾਵਨ ਪਹੁੰਚੇ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਹੀ ਕੋਹਲੀ ਅਤੇ ਅਨੁਸ਼ਕਾ ਪ੍ਰੇਮਾਨੰਦ ਮਹਾਰਾਜ ਦੇ ਸਾਹਮਣੇ ਪਹੁੰਚੇ ਤਾਂ ਉਨ੍ਹਾਂ ਨੇ ਮੱਥਾ ਟੇਕਿਆ। ਕੋਹਲੀ ਜਿਵੇਂ ਹੀ ਪ੍ਰੇਮਾਨੰਦ ਮਹਾਰਾਜ ਦੇ ਸਾਹਮਣੇ ਪਹੁੰਚੇ, ਉਨ੍ਹਾਂ ਨੇ ਭਾਰਤੀ ਬੱਲੇਬਾਜ਼ ਨੂੰ ਪੁੱਛਿਆ, ਕੀ ਤੁਸੀਂ ਖੁਸ਼ ਹੋ? ਇਸ ‘ਤੇ ਕੋਹਲੀ ਨੇ ਸਿਰ ਹਿਲਾ ਕੇ ਹਾਂ ਕਿਹਾ ਅਤੇ ਮੁਸਕਰਾਉਂਦੇ ਹੋਏ ਨਜ਼ਰ ਆਏ।