ਪੂਰੇ ਹਫ਼ਤੇ 31 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ: ਬੀਤੀ ਸ਼ਾਮ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿਚ ਹਲਕੀ ਤੋਂ ਭਾਰੀ ਬਰਸਾਤ ਜਾਰੀ ਹੈ। ਇਸ ਦੌਰਾਨ ਲੋਕਾਂ ਨੇ ਵੀ ਅਤਿ ਦੀ ਪੈ ਰਹੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅੱਜ ਵੀ ਤੜਕੇ ਤੋਂ ਹੀ ਬਰਸਾਤ ਜਾਰੀ ਹੈ ਅਤੇ ਅਨੁਮਾਨ ਇਹ ਵੀ ਹੈ ਕਿ ਇਹ ਬਰਸਾਤ ਅੱਜ ਇਵੇਂ ਹੀ ਜਾਰੀ ਰਹੇਗੀ। ਇਸ ਦੇ ਨਾਲ ਹੀ ਅੱਜ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ ਹੈ। ਪੂਰੇ ਹਫ਼ਤੇ ਯਾਨੀ 31 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।