View in English:
September 29, 2024 4:09 am

ਲੁਧਿਆਣਾ ’ਚ ਬਣਿਆ ਪੰਜਾਬ ਦਾ ਪਹਿਲਾ ਸਾਈਬਰ ਥਾਣਾ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਜੂਨ 26

ਪੰਜਾਬ ਦਾ ਸਭ ਤੋਂ ਪਹਿਲਾ ਸਾਈਬਰ ਥਾਣਾ ਹੁਣ ਲੁਧਿਆਣਾ ਦੇ ਸਰਾਭਾ ਨਗਰ ‘ਚ ਬਣ ਗਿਆ ਹੈ। ਲਿਹਾਜ਼ਾ ਹੁਣ ਸ਼ਿਕਾਇਤ ਤੇ ਜਾਂਚ ਤੋਂ ਤੁਰੰਤ ਬਾਅਦ ਪਰਚਾ ਦਰਜ ਕੀਤਾ ਜਾਵੇਗਾ। ਇਸ ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ਅਤੇ ਲੋਕਾਂ ਦੇ ਪੈਸਿਆਂ ਦੀ ਰਿਕਵਰੀ ਕਰਵਾਉਣ ਵਿਚ ’ਚ ਵੀ ਸੌਖ ਹੋਵੇਗੀ।

ਜ਼ਿਕਰਯੋਗ ਹੈ ਕਿ ਹਾਲੇ ਤੱਕ ਪੰਜਾਬ ’ਚ ਸਾਰੇ ਜ਼ਿਲ਼ਿਆਂ ’ਚ ਸਾਈਬਰ ਸੈੱਲ ਬਣੇ ਹੋਏ ਹਨ। ਇਨ੍ਹਾਂ ’ਚੋਂ ਲੁਧਿਆਣਾ ਸਾਈਬਰ ਸੈੱਲ ਨੂੰ ਥਾਣੇ ’ਚ ਬਦਲਿਆ ਗਿਆ ਹੈ। ਅਜਿਹਾ ਕਰਨ ਦਾ ਕਾਰਨ ਇੱਥੇ ਆਉਣ ਵਾਲੀ ਵੱਡੀ ਗਿਣਤੀ ’ਚ ਸ਼ਿਕਾਇਤਾਂ ਤੇ ਉਨ੍ਹਾਂ ’ਤੇ ਕਾਰਵਾਈ ’ਚ ਲੱਗਣ ਵਾਲਾ ਸਮਾਂ ਸੀ। ਹਰ ਰੋਜ਼ ਸਾਈਬਰ ਥਾਣੇ ’ਚ ਅੱਠ ਤੋਂ 10 ਸ਼ਿਕਾਇਤਾਂ ਆਉਂਦੀਆਂ ਹਨ। ਇਨ੍ਹਾਂ ’ਚ ਓਟੀਪੀ ਫਰਾਡ, ਏਟੀਐੱਮ ਤੇ ਕ੍ਰੈਟਿਡ ਕਾਰਜ ਫਰਾਡ, ਫਾਇਨੈਂਸ਼ੀਅਲ ਫਰਾਡ ਸਮੇਤ ਹੋਰ ਤਰੀਕਿਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ।

Leave a Reply

Your email address will not be published. Required fields are marked *

View in English