ਮੁੰਬਈ : ਭਾਰਤੀ ਟੀਮ ਦੇ ਮੁੱਖ ਖਿਡਾਰੀ ਰੋਹਿਤ ਸ਼ਰਮਾ, ਜੋ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਵਿੱਚ ਖਰਾਬ ਫਾਰਮ ਕਾਰਨ ਸੰਘਰਸ਼ ਕਰ ਰਹੇ ਸਨ, ਹੁਣ ਰਣਜੀ ਟਰਾਫੀ ਰਾਹੀਂ ਆਪਣੀ ਫਾਰਮ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਆਖਰੀ ਵਾਰ 2015 ਵਿੱਚ ਮੁੰਬਈ ਦੀ ਟੀਮ ਲਈ ਰਣਜੀ ਮੈਚ ਖੇਡਿਆ ਸੀ।
ਦਰਅਸਲ ਰਣਜੀ ਟਰਾਫੀ ਵਿੱਚ ਮੁੰਬਈ ਦੀ ਟੀਮ 23 ਜਨਵਰੀ ਨੂੰ ਜੰਮੂ-ਕਸ਼ਮੀਰ ਦਾ ਸਾਹਮਣਾ ਕਰੇਗੀ। ਮੁੰਬਈ ਕ੍ਰਿਕਟ ਸੰਘ ਨੇ ਇਸ ਮੈਚ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿੱਚ ਭਾਰਤੀ ਟੀਮ ਦੇ ਕਈ ਵੱਡੇ ਖਿਡਾਰੀ ਵੀ ਸ਼ਾਮਲ ਕੀਤੇ ਗਏ ਹਨ। ਇਸ ਮੈਚ ਲਈ ਕਪਤਾਨ ਰੋਹਿਤ ਸ਼ਰਮਾ, ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ ਅਤੇ ਸ਼ਾਰਦੁਲ ਠਾਕੁਰ ਟੀਮ ਦਾ ਹਿੱਸਾ ਹਨ।