View in English:
December 22, 2024 8:46 am

ਰਾਜ ਪੱਧਰੀ ਹੈਂਡਬਾਲ ਅਤੇ ਰੋਇੰਗ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ

ਫੈਕਟ ਸਮਾਚਾਰ ਸੇਵਾ

ਰੂਪਨਗਰ, ਨਵੰਬਰ 21

“ਖੇਡਾਂ ਵਤਨ ਪੰਜਾਬ ਦੀਆਂ 2024” ਤਹਿਤ ਜ਼ਿਲ੍ਹਾ ਰੂਪਨਗਰ ਵਿੱਚ ਹੈਂਡਬਾਲ, ਕੈਕਿੰਗ ਐਂਡ ਕੈਨੋਇੰਗ ਤੇ ਰੋਇੰਗ ਦੀਆਂ ਕਰਵਾਈਆ ਜਾ ਰਹੀਆਂ ਰਾਜ ਪੱਧਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਅੱਜ ਸਮਾਪਤ ਹੋ ਗਈਆਂ। ਸਮਾਪਤੀ ਸਮਾਰੋਹ ਮੌਕੇ ਖ਼ਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ ਵੱਲੋਂ ਕੀਤੀ ਗਈ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ ਨੇ ਟੀਮਾਂ ਨੂੰ ਵਧੀਆ ਖੇਡ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ ਅਤੇ ਹਾਰਨ ਵਾਲੀਆਂ ਟੀਮਾਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਨਤੀਜੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਂਡਬਾਲ ਖੇਡ ਅੰਡਰ 14 ਸਾਲ ਦੇ ਲੜਕਿਆਂ ਦੇ ਖੇਡ ਮੁਕਾਬਲਿਆ ਵਿੱਚ ਜ਼ਿਲ੍ਹਾ ਰੂਪਨਗਰ ਨੇ ਪਹਿਲਾ ਸਥਾਨ, ਜ਼ਿਲ੍ਹਾ ਫਰੀਦਕੋਟ ਨੇ ਦੂਜਾ ਸਥਾਨ ਅਤੇ ਪਟਿਆਲਾ ਤੇ ਫਿਰੋਜਪੁਰ ਜ਼ਿਲ੍ਹੇ ਨੇ ਸਾਂਝੇ ਤੌਰ ਉੱਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੈਂਡਬਾਲ ਖੇਡ ਅੰਡਰ 17 ਸਾਲ ਦੇ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਨੇ ਪਹਿਲਾ ਸਥਾਨ, ਜ਼ਿਲ੍ਹਾ ਮੋਹਾਲੀ ਨੇ ਦੂਜਾ ਸਥਾਨ ਅਤੇ ਰੂਪਨਗਰ ਤੇ ਜਲੰਧਰ ਜ਼ਿਲ੍ਹੇ ਨੇ ਤੌਰ ਉੱਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਰੋਇੰਗ ਖੇਡ ਸੰਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਤੋਂ 21 ਨਵੰਬਰ 2024 ਤੱਕ ਇਹ ਮੁਕਾਬਲੇ ਵੱਖ-ਵੱਖ ਕਰਵਾਏ ਗਏ, ਜਿਸ ਵਿੱਚ ਗਰੁੱਪਾਂ ਦੇ ਖੇਡ ਮੁਕਾਬਲਿਆਂ ਵਿੱਚ ਰੂਪਨਗਰ ਨੇ ਆਲਓਵਰ 15 ਗੋਲਡ, 1 ਸਿਲਵਰ, 8 ਬਰਾਉਨਜ ਪ੍ਰਾਪਤ ਕਰਕੇ ਪਹਿਲਾ ਸਥਾਨ, ਜ਼ਿਲ੍ਹਾ ਮੋਗਾ ਨੇ 4 ਗੋਲਡ, 8 ਸਿਲਵਰ, 3 ਬਰਾਉਨਜ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸ਼੍ਰੀ ਫਤਿਹਗੜ ਸਾਹਿਬ ਨੇ 3 ਗੋਲਡ,1 ਸਿਲਵਰ ਮੈਡਲ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਕੁਲਵਿੰਦਰ ਸਿੰਘ ਹੈਂਡਬਾਲ ਖੇਡ ਦੇ ਕਨਵੀਨਰ ਅਤੇ ਗੁਰਫਤਿਹ ਸਿੰਘ ਕੋ-ਕਨਵੀਨਰ, ਇੰਦਰਜੀਤ ਸਿੰਘ ਹਾਕੀ ਕੋਚ, ਸਮਰੀਤੀ ਸ਼ਰਮਾ ਹੈਂਡਬਾਲ ਕੋਚ, ਯਸ਼ਪਾਲ ਰਾਜੋਰੀਆਂ ਤੈਰਾਕੀ ਕੋਚ, ਹਰਵਿੰਦਰ ਸਿੰਘ ਐਥਲੈਟਿਕਸ ਕੋਚ, ਦਰਪਾਲ ਸਿੰਘ ਐਥਲੈਟਿਕਸ ਕੋਚ, ਲਵਜੀਤ ਸਿੰਘ ਕੰਗ ਹਾਕੀ ਕੋਚ, ਉਕਰਦੀਪ ਕੌਰ ਕੈਕਿੰਗ ਤੇ ਕੈਨੋਇੰਗ ਕੋਚ, ਗੁਰਜਿੰਦਰ ਸਿੰਘ ਚੀਮਾ ਰੋਇੰਗ ਕੋਚ, ਰਵਿੰਦਰ ਕੋਰ ਰੋਇੰਗ ਕੋਚ ਅਤੇ ਹੋਰ ਸਟਾਫ ਹਾਜਰ ਸੀ।

Leave a Reply

Your email address will not be published. Required fields are marked *

View in English