ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਫਰਵਰੀ 16
ਰਾਜਸਥਾਨ ਦੇ ਭਿਵਾੜੀ ਦੀ ਇੱਕ ਕੈਮੀਕਲ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਣ ਤੋਂ ਬਾਅਦ ਉਸ ਵਿੱਚ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ ਕਈ ਮਜ਼ਦੂਰ ਜ਼ਿੰਦਾ ਸੜ ਗਏ ਅਤੇ ਕਈ ਅਜੇ ਵੀ ਅੰਦਰ ਫਸੇ ਹੋਏ ਹਨ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 6 ਤੋਂ 7 ਮਜ਼ਦੂਰ ਜ਼ਿੰਦਾ ਸੜ ਗਏ ਹਨ ਅਤੇ ਕਈ ਮਜ਼ਦੂਰ ਅਜੇ ਵੀ ਅੰਦਰ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਘਟਨਾ ਦੇ ਸਮੇਂ ਫੈਕਟਰੀ ਵਿੱਚ 20 ਤੋਂ 25 ਮਜ਼ਦੂਰ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਮਜ਼ਦੂਰ ਫੈਕਟਰੀ ਵਿੱਚੋਂ ਬਾਹਰ ਆਉਣ ਵਿੱਚ ਸਫ਼ਲ ਹੋ ਗਏ।







