ਮੁੰਬਈ : ਇੱਕ ਇੰਟਰਵਿਊ ਵਿੱਚ ਰਣਬੀਰ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਬੌਬੀ ਦਿਓਲ ਫਿਲਮ ਦੇ ਦੂਜੇ ਭਾਗ ਵਿੱਚ ਨਹੀਂ ਹੋਣਗੇ। ਹਾਲਾਂਕਿ ਬੌਬੀ ਦੇ ਪ੍ਰਸ਼ੰਸਕਾਂ ਨੂੰ ਇਸ ਨਾਲ ਨਿਰਾਸ਼ਾ ਹੋਈ ਹੈ।
ਰਣਬੀਰ ਨੇ ਫਿਲਮ ‘ਐਨੀਮਲ’ ਦੇ ਦੂਜੇ ਪਾਰਟ ਯਾਨੀ ‘ਐਨੀਮਲ ਪਾਰਕ’ ਦੀ ਅਪਡੇਟ ਵੀ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਫਿਲਮ ਦੇ ਦੋ ਨਹੀਂ ਸਗੋਂ ਤਿੰਨ ਹਿੱਸੇ ਹੋਣਗੇ। ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਸਾਲ 2023 ‘ਚ ਰਿਲੀਜ਼ ਹੋਈ ਸੀ। ਰਣਬੀਰ ਕਪੂਰ ਦੀ ਇਸ ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਹਾਲਾਂਕਿ, ਫਿਲਮ ਦੇ ਅੰਤ ਵਿੱਚ, ਇਸਦੇ ਦੂਜੇ ਭਾਗ ਬਾਰੇ ਵੀ ਇੱਕ ਸੰਕੇਤ ਦਿੱਤਾ ਗਿਆ ਸੀ। ਹੁਣ ਰਣਬੀਰ ਨੇ ਫਿਲਮ ‘ਐਨੀਮਲ’ ਦੇ ਦੂਜੇ ਪਾਰਟ ਯਾਨੀ ‘ਐਨੀਮਲ ਪਾਰਕ’ ਦੀ ਅਪਡੇਟ ਵੀ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਫਿਲਮ ਦੇ ਦੋ ਨਹੀਂ ਸਗੋਂ ਤਿੰਨ ਹਿੱਸੇ ਹੋਣਗੇ।
ਰਣਬੀਰ ਕਪੂਰ ਨੇ ਦੱਸਿਆ ਕਿ ਸੰਦੀਪ ਰੈੱਡੀ ਵਾਂਗਾ ਇਸ ਫਿਲਮ ਨੂੰ 3 ਭਾਗਾਂ ‘ਚ ਬਣਾਉਣਾ ਚਾਹੁੰਦੇ ਹਨ, ਜਿਸ ਤੋਂ ਸਾਫ ਹੁੰਦਾ ਹੈ ਕਿ ਫਿਲਮ ਦਾ ਤੀਜਾ ਭਾਗ ਵੀ ਆਵੇਗਾ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਉਹ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਫ਼ਿਲਮ ਦਾ ਦੂਜਾ ਭਾਗ ਹੋਰ ਵਧੀਆ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਵਾਰ ਕੁਝ ਵੱਖਰਾ ਅਤੇ ਰੋਮਾਂਚਕ ਹੋਵੇਗਾ, ਜਿਸ ਨੂੰ ਲੋਕ ਪਸੰਦ ਕਰਨਗੇ।
ਧਿਆਨ ਯੋਗ ਹੈ ਕਿ ਫਿਲਮ ‘ਐਨੀਮਲ ਪਾਰਕ’ ‘ਚ ਰਣਬੀਰ ਕਪੂਰ ਡਬਲ ਰੋਲ ‘ਚ ਨਜ਼ਰ ਆਉਣ ਵਾਲੇ ਹਨ, ਜੋ ਪ੍ਰਸ਼ੰਸਕਾਂ ‘ਚ ਹੋਰ ਵੀ ਉਤਸ਼ਾਹ ਪੈਦਾ ਕਰੇਗਾ। ਫਿਲਮ ਦਾ ਪਹਿਲਾ ਭਾਗ ਸੰਦੀਪ ਰੈਡੀ ਵਾਂਗਾ ਨੇ ਬਣਾਇਆ ਸੀ ਅਤੇ ਹੁਣ ਉਹ ਇਸ ਦੇ ਅਗਲੇ ਹਿੱਸੇ ‘ਤੇ ਕੰਮ ਕਰ ਰਹੇ ਹਨ। ਜ਼ਾਹਿਰ ਹੈ ਕਿ ਫਿਲਮ ਦੇ ਪਹਿਲੇ ਹਿੱਸੇ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਮੁਨਾਫਾ ਕਮਾਇਆ ਸੀ ਅਤੇ 900 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਮੀਦ ਹੈ ਕਿ ਫਿਲਮ ਦੇ ਆਉਣ ਵਾਲੇ ਹਿੱਸੇ ਹੋਰ ਵੀ ਵੱਡਾ ਧਮਾਕਾ ਕਰਨਗੇ।