View in English:
September 28, 2024 1:58 pm

ਮੋਹਾਲੀ : ਹੋਟਲ ‘ਚ ਔਰਤ ਦਾ ਬੇਰਹਿਮੀ ਨਾਲ ਕਤਲ

ਫੈਕਟ ਸਮਾਚਾਰ ਸੇਵਾ

ਮੋਹਾਲੀ, ਜੂਨ 20

ਮੁਹਾਲੀ ਫੇਜ਼-1 ਸਥਿਤ ਪਰਲ ਇਨ ਹੋਟਲ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦਾ ਨਾਂ ਸੁਨੀਤਾ ਹੈ ਅਤੇ ਉਹ ਨਵਾਂਸ਼ਹਿਰ ਦੀ ਰਹਿਣ ਵਾਲੀ ਹੈ। ਉਸਦੀ ਲਾਸ਼ ਹੋਟਲ ਦੇ ਕਮਰੇ ‘ਚੋਂ ਮਿਲੀ।

ਜਾਣਕਾਰੀ ਮੁਤਾਬਕ ਸੁਨੀਤਾ ਦੋ ਦਿਨਾਂ ਤੋਂ ਹੋਟਲ ‘ਚ ਰੁਕੀ ਹੋਈ ਸੀ। ਉਸਦੇ ਨਾਲ ਇੱਕ ਬੱਚਾ ਵੀ ਸੀ। ਉਸਦਾ ਸਾਥੀ ਅਤੇ ਬੱਚਾ ਲਾਪਤਾ ਹਨ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਰਾਤ ਸਮੇਂ ਲੜਾਈ ਝਗੜੇ ਤੋਂ ਬਾਅਦ ਔਰਤ ਦਾ ਕਤਲ ਕੀਤਾ ਗਿਆ ਸੀ। ਪੁਲਿਸ ਤੇ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

View in English