ਫੈਕਟ ਸਮਾਚਾਰ ਸੇਵਾ
ਨਿਊਯਾਰਕ, ਮਈ 6
ਮੇਟ ਗਾਲਾ 2025 ਦਾ ਆਯੋਜਨ ਨਿਊਯਾਰਕ ਦੇ ਮੈਟਰੋਪੋਲਿਟਨ ਮਿਊਜ਼ੀਅਮ ਆਫ਼ ਆਰਟ ਵਿਖੇ ਹੋਇਆ। ਇਸ ਸਾਲ ਇਸ ਦਾ ਥੀਮ ਸੁਪਰਫਾਈਨ ਟੇਲਰਿੰਗ ਬਲੈਕ ਸਟਾਈਲ ਰੱਖਿਆ ਗਿਆ ਸੀ। ਇਹ ਮੇਟ ਗਾਲਾ ਪੰਜਾਬੀਆਂ ਲਈ ਬੇਹੱਦ ਖ਼ਾਸ ਸੀ ਕਿਉਂਕਿ ਇਸ ਵਾਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਥੇ ਪਹਿਲੀ ਵਾਰ ਡੈਬਿਊ ਕੀਤਾ। ਉਹ ਅਜਿਹਾ ਕਰਨ ਵਾਲੇ ਪਹਿਲੇ ਪੰਜਾਬੀ ਅਦਾਕਾਰ ਬਣ ਗਏ ਹਨ। ਦਿਲਜੀਤ ਦੋਸਾਂਝ ਮੇਟ ਗਾਲਾ ਵਿਚ ਮਹਾਰਾਜਾ ਅੰਦਾਜ਼ ਵਿਚ ਨਜ਼ਰ ਆਏ। ਉਨ੍ਹਾਂ ਦਾ ਇਹ ਲੁੱਕ ਸਿੱਖ ਰਾਇਲਟੀ ਨੂੰ ਦਰਸਾ ਰਿਹਾ ਸੀ।