ਫੈਕਟ ਸਮਾਚਾਰ ਸੇਵਾ
ਵਾਸ਼ਿੰਗਟਨ, ਨਵੰਬਰ 9
ਫ਼ੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਆਪਣੇ 11,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੋਸ਼ਲ ਮੀਡੀਆ ਕੰਪਨੀ ਨੇ ਇਹ ਕਾਰਵਾਈ ਕੰਪਨੀ ਦੇ ਮਾਲੀਏ ’ਚ ਗਿਰਾਵਟ ਤੋਂ ਬਾਅਦ ਕੀਤੀ ਹੈ। ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਅੱਜ ਇਕ ਬਲਾਗ ਪੋਸਟ ਕਰ ਕਿਹਾ ਕਿ ਮੈਂ ਮੇਟਾ ਦੇ ਇਤਿਹਾਸ ਵਿਚ ਕੁੱਝ ਸਭ ਤੋਂ ਔਖੀਆਂ ਤਬਦੀਲੀਆਂ ਨੂੰ ਸਾਂਝਾ ਕਰ ਰਿਹਾ ਹਾਂ। ਮੈਂ ਆਪਣੀ ਟੀਮ ਦੇ ਆਕਾਰ ਨੂੰ ਲਗਭਗ 13% ਘਟਾਉਣ ਅਤੇ ਆਪਣੇ 11,000 ਤੋਂ ਵੱਧ ਪ੍ਰਤਿਭਾਸ਼ਾਲੀ ਕਰਮਚਾਰੀਆਂ ਨੂੰ ਕੰਪਨੀ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ।