ਫੈਕਟ ਸਮਾਚਾਰ ਸੇਵਾ
ਐਸ. ਏ. ਐਸ. ਨਗਰ, ਸਤੰਬਰ 8
ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਪਿਛਲੇ 3 ਦਿਨਾਂ ਤੋਂ ਦਾਖ਼ਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਹਾਲ ਜਾਨਣ ਲਈ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹਸਪਤਾਲ ਪਹੁੰਚੇ। 15 ਮਿੰਟ ਦੇ ਕਰੀਬ ਉਹ ਮੁੱਖ ਮੰਤਰੀ ਕੋਲ ਰੁਕੇ ਤੇ ਉਨ੍ਹਾਂ ਦਾ ਹਾਲ ਜਾਣਿਆ। ਮੁੱਖ ਮੰਤਰੀ ਹਰਿਆਣਾ ਜਾਣ ਵੇਲੇ ਪੱਤਰਕਾਰਾਂ ਨਾਲ ਬਿਨਾਂ ਗੱਲਬਾਤ ਕੀਤੇ ਹੀ ਚਲੇ ਗਏ।