ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 31
ਫਿਲਮ ਅਦਾਕਾਰਾ ਮਮਤਾ ਕੁਲਕਰਨੀ ਨੂੰ ਵੱਡਾ ਝਟਕਾ ਲੱਗਿਆ ਹੈ। ਕਿੰਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਅਖਾੜੇ ਤੋਂ ਕੱਢ ਦਿੱਤਾ ਹੈ। ਉਸ ਨੇ ਆਚਾਰੀਆ ਮਹਾਮੰਡਲੇਸ਼ਵਰ ਲਕਸ਼ਮੀਨਾਰਾਇਣ ਤ੍ਰਿਪਾਠੀ ਨੂੰ ਵੀ ਕਿੰਨਰ ਅਖਾੜੇ ਤੋਂ ਕੱਢ ਦਿੱਤਾ ਹੈ ਕਿਉਂਕਿ ਉਸ ਨੇ ਦੇਸ਼ਧ੍ਰੋਹ ਦੀ ਦੋਸ਼ੀ ਮਮਤਾ ਕੁਲਕਰਨੀ ਨੂੰ ਅਖਾੜੇ ਵਿਚ ਸ਼ਾਮਲ ਕੀਤਾ ਸੀ ਅਤੇ ਉਸ ਦੀ ਜਾਣਕਾਰੀ ਤੋਂ ਬਿਨਾਂ ਮਹਾਮੰਡਲੇਸ਼ਵਰ ਬਣਾ ਦਿੱਤਾ ਸੀ।