ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਸਤੰਬਰ 16
ਮਦਰ ਡੇਅਰੀ ਨੇ ਦੁੱਧ ਦੇ ਰੇਟਾਂ ਵਿਚ ਕਟੌਤੀ ਕੀਤੀ ਹੈ। ਦੁੱਧ ਦੀ ਕੀਮਤ 2 ਰੁਪਏ ਪ੍ਰੀਤ ਲੀਟਰ ਘੱਟ ਕੀਤੀ ਹੈ। ਇਹ 22 ਸਤੰਬਰ ਤੋਂ ਨਵੀਆਂ ਕੀਮਤਾਂ ਲਾਗੂ ਹੋਣਗੀਆਂ। ਜੀ.ਐਸ.ਟੀ. ਦਰਾਂ ਵਿਚ ਕਟੌਤੀ ਕਾਰਨ ਲੋਕਾਂ ਨੂੰ ਇਹ ਰਾਹਤ ਮਿਲੀ ਹੈ। ਪਨੀਰ ਤੇ ਘਿਊ ਦੀ ਕੀਮਤ ਵੀ ਘੱਟ ਕੀਤੀ ਹੈ।