ਮਣੀਪੁਰ ਵਿੱਚ ਫਿਰ ਹਿੰਸਾ ਭੜਕੀ, 30 ਘਰਾਂ ਨੂੰ ਲਗਾਈ ਅੱਗ, ਸਰਕਾਰ ਨੇ ਇੰਟਰਨੈੱਟ ਕੀਤਾ ਬੰਦ

ਫੈਕਟ ਸਮਾਚਾਰ ਸੇਵਾ

ਇੰਫਾਲ , ਫਰਵਰੀ 10

ਮਨੀਪੁਰ ਦੇ ਉਖਰੁਲ ਵਿੱਚ ਹਿੰਸਾ ਭੜਕ ਉੱਠੀ ਹੈ। ਹਿੰਸਾ ਦੌਰਾਨ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ। ਇਹ ਹਿੰਸਾ ਉਖਰੁਲ ਵਿੱਚ ਤੰਗਖੁਲ ਨਾਗਾ ਭਾਈਚਾਰੇ ਦੇ ਇੱਕ ਮੈਂਬਰ ‘ਤੇ ਹੋਏ ਕਥਿਤ ਹਮਲੇ ਦੇ ਵਿਰੋਧ ਵਿੱਚ ਭੜਕੀ। ਲਗਭਗ 30 ਖਾਲੀ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ। ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ 5 ਦਿਨਾਂ ਲਈ ਇੰਟਰਨੈੱਟ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਉਖਰੁਲ ਦੇ ਲਿਟਨ ਸਰੇਖੋਂਗ ਪਿੰਡ ਵਿੱਚ ਭੜਕੀ, ਜਿੱਥੇ ਹਮਲਾਵਰਾਂ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ। ਹੋਰ ਹਿੰਸਾ ਦੇ ਡਰੋਂ, ਬਹੁਤ ਸਾਰੇ ਪਿੰਡ ਵਾਸੀ ਆਪਣੇ ਘਰ ਛੱਡ ਕੇ ਗੁਆਂਢੀ ਜ਼ਿਲ੍ਹੇ ਕਾਂਗਪੋਕਪੀ ਵਿੱਚ ਸੁਰੱਖਿਅਤ ਥਾਵਾਂ ‘ਤੇ ਚਲੇ ਗਏ। ਹਮਲੇ ਲਈ ਕੂਕੀ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

Leave a Reply

Your email address will not be published. Required fields are marked *

View in English