ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਕਤੂਬਰ 22
ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਅਤੇ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਬਣ ਗਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਮੁਖੀ ਉਪੇਂਦਰ ਦਿਵੇਦੀ ਨੇ ਨੀਰਜ ਨੂੰ ਇਹ ਖਿਤਾਬ ਪ੍ਰਦਾਨ ਕੀਤਾ। ਨੀਰਜ ਨੂੰ ਰੱਖਿਆ ਮੰਤਰੀ ਅਤੇ ਫੌਜ ਮੁਖੀ ਦੀ ਮੌਜੂਦਗੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ। ਸਮਾਰੋਹ ਦੌਰਾਨ ਨੀਰਜ ਫੌਜ ਦੀ ਵਰਦੀ ਵਿੱਚ ਦਿਖਾਈ ਦਿੱਤੇ।
ਇਸ ਸਾਲ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ ਸੀ, ਪਰ ਅੱਜ ਇੱਕ ਸਮਾਰੋਹ ਦੌਰਾਨ ਉਸਨੂੰ ਇਹ ਖਿਤਾਬ ਦਿੱਤਾ ਗਿਆ। ਨੀਰਜ ਪਹਿਲਾਂ ਭਾਰਤੀ ਫੌਜ ਵਿੱਚ ਸੂਬੇਦਾਰ ਮੇਜਰ ਸੀ। ਨੀਰਜ ਤੋਂ ਪਹਿਲਾਂ, ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਵੀ 2011 ਵਿੱਚ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ ਸੀ।