ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਆਪਣੇ ਗੀਤ ‘ਬ੍ਰਾਊਨ ਰੰਗ’ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦਾਂ ‘ਚ ਹਨ। ਇਸ ਦੌਰਾਨ ਉਨ੍ਹਾਂ ਦਾ ਨਾਂ ਫਿਰ ਤੋਂ ਵਿਵਾਦਾਂ ‘ਚ ਆ ਗਿਆ ਹੈ। ਦਰਅਸਲ ਬਾਦਸ਼ਾਹ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇੱਕ ਮੀਡੀਆ ਕੰਪਨੀ ਵੱਲੋਂ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਕਾਨੂੰਨੀ ਕਰਾਰ ਤੋੜਿਆ ਹੈ। ਜੋ ਫੀਸ ਤੈਅ ਕੀਤੀ ਗਈ ਸੀ, ਉਹ ਅਜੇ ਤੱਕ ਅਦਾ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਬਾਦਸ਼ਾਹ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰੈਪਰ ਬਾਦਸ਼ਾਹ ਖਿਲਾਫ ਕਰਨਾਲ ਜ਼ਿਲਾ ਅਦਾਲਤ ‘ਚ ਕੇਸ ਦਾਇਰ ਕਰਦੇ ਹੋਏ ਮੀਡੀਆ ਕੰਪਨੀ ਨੇ ਦੋਸ਼ ਲਗਾਇਆ ਹੈ ਕਿ ‘ਬਾਵਲਾ’ ਗੀਤ ਦੇ ਨਿਰਮਾਣ ਅਤੇ ਪ੍ਰਮੋਸ਼ਨ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਰੈਪਰ ਨੇ ਅਜੇ ਤੱਕ ਫੀਸਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।
ਕੰਪਨੀ ਦਾ ਦੋਸ਼ ਹੈ ਕਿ ਇਸ ਸਬੰਧੀ ਰੈਪਰ ਨੂੰ ਕਈ ਵਾਰ ਯਾਦ-ਪੱਤਰ ਦੇਣ ਦੇ ਬਾਵਜੂਦ ਉਸ ਨੇ ਅਜੇ ਤੱਕ ਭੁਗਤਾਨ ਨਹੀਂ ਕੀਤਾ। ਗਾਇਕ ਹਰ ਵਾਰ ਸਿਰਫ ਝੂਠੇ ਭਰੋਸੇ ਦੇ ਰਿਹਾ ਹੈ ਅਤੇ ਅਦਾਇਗੀ ਦੀ ਮਿਤੀ ਵਧਾ ਰਿਹਾ ਹੈ। ਇਸ ਲਈ ਉਸ ਵਿਰੁੱਧ ਇਹ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਲ 2021 ‘ਚ ਰੈਪਰ ਬਾਦਸ਼ਾਹ ਦਾ ਗੀਤ ‘ਬਾਵਲਾ’ ਪ੍ਰਸ਼ੰਸਕਾਂ ‘ਚ ਕਾਫੀ ਮਸ਼ਹੂਰ ਹੋਇਆ ਸੀ। ਉਨ੍ਹਾਂ ਅਤੇ ਅਮਿਤ ਨੇ ਮਿਲ ਕੇ ਇਹ ਗੀਤ ਗਾਇਆ ਹੈ। ਇਸ ਗੀਤ ਕਾਰਨ ਦੋਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ। ਤੁਹਾਨੂੰ ਦੱਸ ਦੇਈਏ ਕਿ ‘ਬਾਵਲਾ’ ਗੀਤ ਨੂੰ ਬਾਦਸ਼ਾਹ ਨੇ ਆਪਣੇ ਨਿੱਜੀ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਹੁਣ ਤੱਕ 151 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।