ਫੈਕਟ ਸਮਾਚਾਰ ਸੇਵਾ
ਫਗਵਾੜਾ, ਅਗਸਤ 20
ਅੱਜ ਸਵੇਰੇ ਤੜਕਸਾਰ ਹੀ ਫਗਵਾੜਾ ਦੀ ਸ਼ੂਗਰ ਮਿੱਲ ਤੇ ਈਡੀ ਵੱਲੋਂ ਰੇਡ ਕੀਤੀ ਗਈ ਜਿਸ ਸਬੰਧੀ ਜਦੋਂ ਮੌਕੇ ਤੇ ਅੰਦਰ ਮੌਜੂਦ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਈਡੀ ਵੱਲੋਂ ਸ਼ੂਗਰ ਮਿਲ ਅੰਦਰ ਰੇਡ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਸ਼ੂਗਰ ਮਿੱਲ ਨਾਲ ਸੰਬੰਧਿਤ ਕਈ ਲੋਕਾਂ ਦੇ ਘਰ ਰੇਡ ਮਾਰੀ ਗਈ ਹੈ ਜਿਸ ਵਿੱਚ ਸ਼ੂਗਰ ਮਿਲ ਨਾਲ ਸੰਬੰਧਿਤ ਜਿਮ ਵੀ ਮੌਜੂਦ ਹੈ ਉੱਥੇ ਵੀ ਈਡੀ ਵੱਲੋਂ ਚੈਕਿੰਗ ਜਾਰੀ ਹੈ। ਈਡੀ ਵੱਲੋਂ ਫਗਵਾੜਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਜਾਂਚ ਕੀਤੀ ਜਾ ਰਹੀ ਹੈ।