ਫੈਕਟ ਸਮਾਚਾਰ ਸੇਵਾ
ਪਟਨਾ , ਨਵੰਬਰ 7
ਬਿਹਾਰ ਕੋਕਿਲਾ ਸ਼ਾਰਦਾ ਸਿਨਹਾ ਨੂੰ ਅੱਜ ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਵਿਦਾਈ ਦਿੱਤੀ। ਪਟਨਾ ਦੇ ਰਾਜੇਂਦਰ ਨਗਰ ਨਿਵਾਸ ‘ਤੇ ਅੰਤਿਮ ਸ਼ਰਧਾਂਜਲੀ ਦੇਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਗੁਲਾਬੀ ਘਾਟ ਲਈ ਅੰਤਿਮ ਯਾਤਰਾ ਸ਼ੁਰੂ ਹੋਈ।
ਇਸ ਦੌਰਾਨ ਬੇਟੇ ਅੰਸ਼ੁਮਨ ਸਿਨਹਾ ਨੇ ਉਨ੍ਹਾਂ ਨੂੰ ਮੋਢਾ ਦਿੱਤਾ। ਭਾਜਪਾ ਦੇ ਸਾਬਕਾ ਸਾਂਸਦ ਰਾਮਕ੍ਰਿਪਾਲ ਯਾਦਵ ਅਤੇ ਵਿਧਾਇਕ ਸੰਜੀਵ ਚੌਰਸੀਆ ਨੇ ਵੀ ਮੋਢਾ ਦਿੱਤਾ। ਅੰਤਿਮ ਯਾਤਰਾ ਦੌਰਾਨ ਬਿਹਾਰ ਕੋਕਿਲਾ ਵੱਲੋਂ ਗਾਇਆ ਗਿਆ ਆਖ਼ਰੀ ਛਠ ਗੀਤ ਗਾਇਆ ਗਿਆ। ਉਨ੍ਹਾਂ ਨੂੰ ਗੁਲਾਬੀ ਘਾਟ ਵਿਖੇ ਸਰਕਾਰੀ ਸਨਮਾਨ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬੇਟੇ ਅੰਸ਼ੁਮਨ ਸਿਨਹਾ ਨੇ ਆਪਣੀ ਮਾਂ ਦੀ ਚਿਖਾ ਨੂੰ ਅਗਨ ਭੇਟ ਕੀਤਾ। ਇਸ ਦੌਰਾਨ ਸਾਰਿਆਂ ਦੀਆਂ ਅੱਖਾਂ ਨਮ ਸਨ।