View in English:
October 26, 2024 10:52 am

ਪੰਜਾਬ ਦੇ ਬਠਿੰਡਾ ਵਿਚ ਚੱਲਦੀ ਮਾਲ ਗੱਡੀ ਨੂੰ ਲੱਗੀ ਅੱਗ 

ਪੰਜਾਬ ਦੇ ਬਠਿੰਡਾ ਵਿਚ ਚੱਲਦੀ ਮਾਲ ਗੱਡੀ ਨੂੰ ਲੱਗੀ ਅੱਗ 
ਪਹਿਲਾਂ ਤੇਲ ਦੇ ਟੈਂਕਰਾਂ ਵਿਚੋ ਤੇਲ ਲੀਕ ਹੋਇਆ ਅਤੇ ਫਿਰ ਲੱਗੀ ਅੱਗ
ਮਾਲ ਗੱਡੀ ਬਠਿੰਡਾ ਰਿਫ਼ਾਇਨਰੀ ਤੋਂ ਆ ਰਹੀ ਸੀ

ਰਿਫਾਈਨਰੀ ਚੋਂ ਨਿਕਲਦੇ ਸਾਰ ਹੀ ਟੈਂਕਰ ਹੋਇਆ ਲੀਕ ਬਠਿੰਡਾ ਦੇ ਵਿੱਚ ਇੱਕ ਤੇਲ ਵਾਲੀ ਟੈਂਕਰ ਮਾਲ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ। ਦੱਸਿਆ ਜਾ ਰਿਹਾ ਕਿ ਜਦੋਂ ਰਿਫਾਇਨਰੀ ਤੋਂ ਇਹ ਟਰੇਨ ਤੇਲ ਲੈ ਕੇ ਜਾ ਰਹੀ ਸੀ ਤਾਂ ਪਿੱਛੋਂ ਇੱਕ ਟੈਂਕਰ ਲੀਕ ਹੋ ਗਿਆ।

ਰੇਲਵੇ ਟਰੈਕ ਦੇ ਉੱਤੇ ਇਹ ਸਾਰੀ ਹੀ ਅੱਗ ਲੱਗ ਗਈ। ਹਾਲਾਂਕਿ ਪਹਿਲਾਂ ਆਲਮ ਇਹ ਰਿਹਾ ਕਿ ਜਿਵੇਂ ਜਿਵੇਂ ਟਰੇਨ ਅੱਗੇ ਵਧਦੀ ਗਈ, ਪਿੱਛੇ ਪਿੱਛੇ ਅੱਗ ਲਗਾਤਾਰ ਇਸਦੇ ਫੈਲਦੀ ਚਲੀ ਗਈ ਤੇ ਫਿਰ ਇੱਕ ਮੌਕੇ ਤੇ ਜਾ ਕੇ ਪੂਰੀ ਹੀ ਟੈਂਕਰਾਂ ਨੂੰ ਅੱਗ ਲੱਗ ਜਾਂਦੀ ਹੈ। ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ। ਜਿਸ ਦੇ ਵੱਲੋਂ ਕੜੀ ਮੁਸ਼ੱਕਤ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਤੇ ਕਾਫੀ ਦੇਰ ਬਾਅਦ ਟਰੇਨ ਨੂੰ ਰਵਾਨਾ ਕੀਤਾ ਜਾਂਦਾ ਹੈ। ਬਠਿੰਡਾ ਰੇਲਵੇ ਸਟੇਸ਼ਨ ਦੇ ਕੋਲੋਂ ਜਿਵੇਂ ਹੀ ਇਹ ਟਰੇਨ ਨਿਕਲੀ ਤਾਂ ਪਿੱਛੇ ਇਸਦੇ ਅੱਗ ਬਲਦੀ ਜਾ ਰਹੀ ਸੀ। ਜਿਸ ਨੂੰ ਦੇਖਦੇ ਹੋਏ ਸਟੇਸ਼ਨ ਮਾਸਟਰ ਨੇ ਪਹਿਲਾਂ ਤਾਂ ਟ੍ਰੇਨ ਨੂੰ ਰੁਕਵਾਇਆ ਤੇ ਫਿਰ ਇਸਦੇ ਇੰਜਣ ਨੂੰ ਵੱਖ ਕੀਤਾ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਦੇ ਉੱਤੇ ਪਹੁੰਚਿਆ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।

Leave a Reply

Your email address will not be published. Required fields are marked *

View in English