ਜੰਮੂ ਮਾਰਗ ‘ਤੇ ਚਲ ਰਿਹੈ ਮੁਰੰਮਤ ਦਾ ਕੰਮ
ਵੈਸ਼ਨੋ ਦੇਵੀ ਜਾਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ
ਦਰਅਸਲ ਦੇਸ਼ ਭਰ ਤੋਂ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਤੇ ਜੰਮੂ ਜਾਣ ਵਾਲੇ ਲੋਕਾਂ ਨੂੰ ਰੇਲਵੇ ਨੇ ਵੱਡਾ ਝਟਕਾ ਦਿੱਤਾ ਹੈ। ਜਲੰਧਰ-ਜੰਮੂ ਵਿਚਾਲੇ ਟ੍ਰੈਕ ਦੀ ਮੁਰੰਮਤ ਕਾਰਨ ਜੰਮੂ ਜਾਣ ਵਾਲੀਆਂ 65 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਗਲੇ ਕੁਝ ਦਿਨਾਂ ਲਈ 19 ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 6 ਟਰੇਨਾਂ ਦਾ ਸਮਾਂ ਵੀ ਬਦਲਿਆ ਗਿਆ ਹੈ। ਕੁੱਲ 90 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਇਸ ਨਾਲ ਜੰਮੂ ਅਤੇ ਮਾਤਾ ਵੈਸ਼ਨੋ ਦੇਵੀ ਮੰਦਿਰ ਜਾਣ ਵਾਲੇ ਕਈ ਸ਼ਰਧਾਲੂਆਂ ਦੀਆਂ ਯੋਜਨਾਵਾਂ ਵਿੱਚ ਵਿਘਨ ਪਿਆ ਹੈ।
ਇਨ੍ਹਾਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਤਵੀ ਰੇਲਵੇ ਸਟੇਸ਼ਨ ਨੇੜੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਟਨਾ ਤੋਂ ਜੰਮੂ ਤਵੀ, ਇੰਦੌਰ ਤੋਂ ਸ਼ਹੀਦ ਤੁਸ਼ਾਰ ਮਹਾਜਨ, ਤਿਰੂਪਤੀ ਤੋਂ ਜੰਮੂ ਤਵੀ, ਜੰਮੂ ਤਵੀ ਤੋਂ ਸੀਲਦਾਹ, ਬਾਂਦਰਾ ਟਰਮੀਨਸ ਤੋਂ ਜੰਮੂ ਤਵੀ ਅਤੇ ਹਜ਼ੂਰ ਸਾਹਿਬ ਨਾਂਦੇੜ ਤੋਂ ਜੰਮੂ ਤਵੀ ਸ਼ਾਮਲ ਹਨ। ਧਨਬਾਦ ਤੋਂ ਜੰਮੂ ਤਵੀ ਸਪੈਸ਼ਲ ਟਰੇਨ ਨੂੰ 18, 21, 25 ਅਤੇ 28 ਜਨਵਰੀ ਲਈ ਮੁੜ ਨਿਰਧਾਰਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਕਟਿਹਾਰ ਐਕਸਪ੍ਰੈਸ, ਹੀਰਾਕੁੜ ਐਕਸਪ੍ਰੈਸ, ਹਾਵੜਾ ਅੰਮ੍ਰਿਤਸਰ ਮੇਲ, ਗੋਲਡਨ ਟੈਂਪਲ ਮੇਲ, ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈਸ, ਸੰਬਲਪੁਰ ਐਕਸਪ੍ਰੈਸ ਅਤੇ ਪਠਾਨਕੋਟ ਦਿੱਲੀ ਐਕਸਪ੍ਰੈਸ ਸ਼ਾਮਲ ਹਨ .