View in English:
October 6, 2024 12:39 pm

ਪੁਰੀ : ਰਥ ਯਾਤਰਾ ‘ਚ ਭਗਦੜ ਵਰਗੀ ਸਥਿਤੀ ਬਣੀ, ਇਕ ਬਜ਼ੁਰਗ ਦੀ ਮੌਤ ਅਤੇ 15 ਸ਼ਰਧਾਲੂ ਜ਼ਖਮੀ

ਫੈਕਟ ਸਮਾਚਾਰ ਸੇਵਾ

ਭੁਵਨੇਸ਼ਵਰ , ਜੁਲਾਈ 8

ਓਡੀਸ਼ਾ ਦੇ ਪੁਰੀ ‘ਚ ਰੱਥ ਯਾਤਰਾ ਦੌਰਾਨ ਰੱਥ ਨੂੰ ਖਿੱਚਣ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਇਸ ਘਟਨਾ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ। ਜਦਕਿ 15 ਸ਼ਰਧਾਲੂ ਜ਼ਖਮੀ ਹੋ ਗਏ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਸਾਰਿਆਂ ਦਾ ਪੁਰੀ ਦੇ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਰੱਥ ਯਾਤਰਾ ਦੌਰਾਨ ਸ਼ਰਧਾਲੂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਸ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।

ਇਕ ਅਧਿਕਾਰੀ ਮੁਤਾਬਕ ਜਿਵੇਂ ਹੀ ਭਗਵਾਨ ਬਲਭੱਦਰ ਦਾ ਰੱਥ ਥੋੜ੍ਹਾ ਅੱਗੇ ਵਧਿਆ ਤਾਂ ਸੁਰੱਖਿਆ ਘੇਰੇ ਦੇ ਬਾਹਰ ਅਚਾਨਕ ਭੀੜ ਵਧ ਗਈ। ਭੀੜ ਵਧਣ ਕਾਰਨ ਕਈ ਲੋਕ ਹੇਠਾਂ ਡਿੱਗ ਗਏ। ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਬਜ਼ੁਰਗ ਨੂੰ ਹੇਠਾਂ ਡਿੱਗਦਾ ਦੇਖ ਕੇ ਪੁਲੀਸ ਨੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਵੀ ਪੀ.ਸੀ.ਆਰ. ਰਾਹੀਂ ਡਾਕਟਰਾਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬਾਅਦ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਂਬੂਲੈਂਸ ਵਿੱਚ ਕੰਮ ਕਰ ਰਹੇ ਵਲੰਟੀਅਰ ਅਨੁਸਾਰ ਮ੍ਰਿਤਕ ਦੇ ਮੋਬਾਈਲ ’ਤੇ ਆਈ ਕਾਲ ਤੋਂ ਪਤਾ ਲੱਗਿਆ ਕਿ ਉਹ ਬਲਾਂਗੀਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

Leave a Reply

Your email address will not be published. Required fields are marked *

View in English