ਫੈਕਟ ਸਮਾਚਾਰ ਸੇਵਾ
ਜਨਵਰੀ 31
ਆਂਵਲਾ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਆਂਵਲਾ ਇਮਿਊਨਿਟੀ ਵਧਾਉਣ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ। ਆਂਵਲੇ ਦਾ ਸੇਵਨ ਕਰਨ ਨਾਲ ਸਿਹਤ ਠੀਕ ਰਹਿੰਦੀ ਹੈ। ਆਂਵਲੇ ਦਾ ਜੂਸ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਡਾਈਟ ‘ਚ ਆਂਵਲੇ ਨੂੰ ਸ਼ਾਮਲ ਕਰਨਾ ਪਾਚਨ ਸੰਬੰਧੀ ਸਮੱਸਿਆਵਾਂ ‘ਚ ਫਾਇਦੇਮੰਦ ਹੁੰਦਾ ਹੈ। ਤੁਸੀਂ ਆਪਣੇ ਘਰ ‘ਚ ਬਹੁਤ ਹੀ ਆਸਾਨ ਤਰੀਕੇ ਨਾਲ ਪਾਚਨ ਦੀਆਂ ਮਿੱਠੀਆਂ ਅਤੇ ਖੱਟੀਆਂ ਗੋਲੀਆਂ ਵੀ ਬਣਾ ਸਕਦੇ ਹੋ। ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਇਸ ਨੂੰ ਖਾਣਾ ਪਸੰਦ ਹੋਵੇਗਾ।
ਗੋਲੀਆਂ ਬਣਾਉਣ ਲਈ ਸਮੱਗਰੀ
- 500 ਗ੍ਰਾਮ ਆਂਵਲਾ
- ਇੱਕ ਕੱਪ ਗੁੜ
- ਨਮਕ ਸਵਾਦ ਅਨੁਸਾਰ
- ਇੱਕ ਚੱਮਚ ਕਾਲਾ ਨਮਕ
- ਇੱਕ ਚਮਚ ਕਾਲੀ ਮਿਰਚ ਪਾਊਡਰ
- ਇੱਕ ਚੱਮਚ ਭੁੰਨਿਆ ਹੋਇਆ ਜੀਰਾ
- ਅੱਧਾ ਕੱਪ ਪਾਊਡਰ ਚੀਨੀ
- 1/4 ਚਮਚ ਹੀਂਗ
- ਨਿੰਬੂ ਦਾ ਰਸ
ਗੋਲੀਆਂ ਬਣਾਉਣ ਦਾ ਤਰੀਕਾ
ਇਸ ਦੇ ਲਈ ਆਂਵਲੇ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਇਸ ਨੂੰ ਕੁੱਕਰ ‘ਚ ਉਬਾਲ ਲਓ।
- ਉਬਲੇ ਹੋਏ ਆਂਵਲੇ ਨੂੰ ਕੁੱਕਰ ‘ਚੋਂ ਕੱਢ ਕੇ ਠੰਡਾ ਹੋਣ ਲਈ ਰੱਖ ਦਿਓ। ਜਦੋਂ ਇਹ ਠੰਡੇ ਹੋ ਜਾਣ ਤਾਂ ਆਂਵਲੇ ਦੇ ਬੀਜ ਕੱਢ ਲਓ।
- ਹੁਣ ਆਂਵਲੇ ਨੂੰ ਮਿਕਸਰ ‘ਚ ਪਾ ਕੇ ਪੀਸ ਕੇ ਪੇਸਟ ਤਿਆਰ ਕਰ ਲਓ। ਧਿਆਨ ਰਹੇ ਕਿ ਆਂਵਲਾ ਬਾਰੀਕ ਪੀਸਿਆ ਹੋਵੇ। ਪੀਸਣ ਵੇਲੇ ਥੋੜ੍ਹਾ ਜਿਹਾ ਪਾਣੀ ਵਰਤੋ।
- ਇਸ ਤੋਂ ਬਾਅਦ ਪੈਨ ਨੂੰ ਗਰਮ ਕਰੋ ਅਤੇ ਇਕ ਕੱਪ ਗੁੜ ਪਾਓ। ਇਸ ਦੇ ਨਾਲ ਹੀ ਪੀਸੇ ਹੋਏ ਆਂਵਲੇ ਦਾ ਪੇਸਟ ਵੀ ਮਿਲਾਓ।
- ਹੌਲੀ-ਹੌਲੀ ਮਿਕਸ ਕਰਦੇ ਹੋਏ ਇਸ ਨੂੰ ਫਰਾਈ ਕਰੋ। ਗੈਸ ਨੂੰ ਘੱਟ ‘ਤੇ ਰੱਖੋ ਅਤੇ ਫਿਰ ਇਸ ‘ਚ ਸਾਰੇ ਮਸਾਲੇ ਪਾ ਦਿਓ। ਭੁੰਨਿਆ ਹੋਇਆ ਜੀਰਾ, ਕਾਲੀ ਮਿਰਚ, ਹੀਂਗ, ਕਾਲਾ ਨਮਕ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ।
- ਇਸ ਨੂੰ ਗਾੜ੍ਹਾ ਹੋਣ ਤੱਕ ਹਿਲਾਓ। ਜਦੋਂ ਇਹ ਗਾੜ੍ਹਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਠੰਡਾ ਹੋਣ ਦਿਓ।
- ਥਾਲੀ ‘ਚ ਪੀਸੀ ਹੋਈ ਚੀਨੀ ਪਾਓ ਅਤੇ ਤਿਆਰ ਕੀਤੀ ਆਂਵਲੇ ਦੀ ਇਕ ਛੋਟੀ ਜਿਹੀ ਗੇਂਦ ਬਣਾ ਲਓ ਅਤੇ ਪੀਸੀ ਹੋਈ ਚੀਨੀ ਨੂੰ ਉਸ ‘ਤੇ ਲਪੇਟੋ।
- ਤੁਹਾਡੀ ਪਾਚਨ ਵਾਲੀ ਮਿੱਠੀ ਅਤੇ ਖੱਟੀ ਗੋਲੀ ਤਿਆਰ ਹੈ।