ਡਾਕਟਰਾਂ ਦਾ ਕਹਿਣਾ ਹੈ ਕਿ ਨੱਕ ਵਿੱਚ ਘਿਓ ਪਾਉਣ ਨਾਲ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਸਾਹ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਇਸ ਤਰੀਕੇ ਨਾਲ ਘਿਓ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਨੱਕ ਵਿੱਚ ਘਿਓ ਪਾਉਣ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਦਰਅਸਲ ਰਿਵਾਇਤ ਅਨੁਸਾਰ ਜ਼ੁਕਾਮ, ਖਾਂਸੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਦੇਸੀ ਘਿਓ ਦੀਆਂ ਕੁਝ ਬੂੰਦਾਂ ਨੱਕ ‘ਚ ਪਾਉਣ ਦੇ ਨੁਸਖੇ ਨਾਲ ਨੱਕ, ਗਲੇ ਅਤੇ ਫੇਫੜਿਆਂ ਦੀ ਲਾਗ ਤੋਂ ਬਚਣ ਵਿਚ ਮਦਦ ਮਿਲਦੀ ਹੈ। ਕੀ ਇਹ ਨੁਸਖਾ ਅਸਲ ਵਿੱਚ ਲਾਭਦਾਇਕ ਹੈ? ਆਯੁਰਵੇਦ ਅਨੁਸਾਰ, ਨੱਕ ਵਿੱਚ ਘਿਓ ਪਾਉਣ ਨਾਲ ਸਰੀਰ ਦੇ ਤਿੰਨ ਦੋਸ਼ਾਂ ਅਰਥਾਤ ਵਾਤ, ਪਿੱਤ ਅਤੇ ਕਫ ਨੂੰ ਸੰਤੁਲਿਤ ਕਰਨ ਵਿੱਚ ਮਦਦ ਮਿਲਦੀ ਹੈ। ਜੇਕਰ ਤਾਜ਼ੇ ਘਿਓ ਦੀ ਵਰਤੋਂ ਨੱਕ ਰਾਹੀਂ ਕੀਤੀ ਜਾਂਦੀ ਹੈ, ਤਾਂ ਇਹ ਨੱਕ ਦੀਆਂ ਨਲੀਆਂ ਨੂੰ ਸ਼ੁੱਧ ਕਰ ਸਕਦਾ ਹੈ, ਸੋਜ ਨੂੰ ਘਟਾ ਸਕਦਾ ਹੈ ਅਤੇ ਬਲਗ਼ਮ ਨੂੰ ਸਾਫ਼ ਕਰ ਸਕਦਾ ਹੈ।
ਨੱਕ ਵਿੱਚ ਘਿਓ ਪਾਉਣ ਦੇ ਫਾਇਦੇ ਹੁੰਦੇ ਹਨ, ਗਲੇ ਅਤੇ ਨੱਕ ਦੀ ਸੋਜ ਵਿੱਚ ਰਾਹਤ ਮਿਲੇਗੀ। ਘਿਓ ਦੀਆਂ ਬੂੰਦਾਂ ਨੱਕ ਵਿੱਚ ਪਾਉਣ ਨਾਲ ਸਰੀਰ ਵਿੱਚੋਂ ਬਲਗ਼ਮ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ। ਘਿਓ ਨੂੰ ਨੱਕ ਰਾਹੀਂ ਸਰੀਰ ਵਿੱਚ ਪਾਉਣ ਨਾਲ ਨਸਾਂ ਸਾਫ਼ ਹੋ ਜਾਂਦੀਆਂ ਹਨ। ਸਾਹ ਦੀ ਸਮੱਸਿਆ ‘ਚ ਰਾਹਤ ਮਿਲੇਗੀ। ਨੱਕ ਰਾਹੀਂ ਘਿਓ ਦੀ ਵਰਤੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ।
ਨੱਕ ਵਿੱਚ ਦੇਸੀ ਘਿਓ ਪਾਉਣਾ ਇੱਕ ਰਵਾਇਤੀ ਤਰੀਕਾ ਹੈ। ਇਸ ਨੂੰ ਆਯੁਰਵੇਦ ਵਿੱਚ ਨਸਿਆ ਕਿਹਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਨੁਸਖਾ ਸਾਡੀ ਸਮੁੱਚੀ ਸਿਹਤ ਲਈ ਵਧੀਆ ਅਤੇ ਕਾਰਗਰ ਹੱਲ ਹੈ। ਇਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਨੱਕ ਰਾਹੀਂ ਘਿਓ ਪਾਉਣ ਨਾਲ ਬੈਕਟੀਰੀਆ ਅਤੇ ਕੀਟਾਣੂਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੁਰੱਖਿਆ ਮਿਲਦੀ ਹੈ। ਨੱਕ ਦੀਆਂ ਨਲੀਆਂ ਵਿੱਚ ਸੋਜ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਇਹ ਖੁਜਲੀ ਤੋਂ ਵੀ ਰਾਹਤ ਦਿਵਾਉਂਦਾ ਹੈ।