View in English:
September 17, 2024 12:20 am

ਨੀਲ ਗਾਂ ਨੇ ਸ਼ਹਿਰ ’ਚ ਮਚਾਇਆ ਆਤੰਕ, ਲੋਕਾਂ ਦੀ ਲਗਵਾਈ ਦੌੜ

ਨਾਭਾ ਸ਼ਹਿਰ ਦੇ ਵਿੱਚ ਉਸ ਸਮੇਂ ਮਾਹੌਲ ਭਗਦੜ ਵਾਲਾ ਹੋ ਗਿਆ ਜਦੋਂ ਬੀੜ ਦੇ ਵਿੱਚੋਂ ਇੱਕ ਨੀਲ ਗਾਂ ਸ਼ਹਿਰ ਦੇ ਵਿੱਚ ਦਾਖਿਲ ਹੋ ਗਈ। ਨੀਲ ਗਾਂ ਸ਼ਹਿਰ ਵਿੱਚ ਦਾਖਿਲ ਹੋਣ ਦੇ ਨਾਲ ਮਾਹੌਲ ਤਨਾਣਪੂਰਨ ਹੋ ਗਿਆ। ਲੋਕਾਂ ਦੇ ਵਿੱਚ ਭੱਜਦੌੜ ਵਾਲੀ ਸਥਿਤੀ ਪੈਦਾ ਹੋ ਗਈ। ਸ਼ਹਿਰ ਦੇ ਵਿੱਚ ਦੀ ਹੁੰਦਾ ਹੋਈ ਨੀਲ ਗਾਂ ਦੁਕਾਨਾਂ ਦੇ ਵਿੱਚ ਭੰਨ ਤੋੜ ਕਰਨ ਤੋਂ ਬਾਅਦ ਉਪਰੰਤ ਨਾਲ ਹੀ ਮੌਜੂਦ ਇੱਕੇ ਸਰਕਾਰੀ ਸਕੂਲ ਦੇ ਗਰਾਊਂਡ ਵਿੱਚ ਦਾਖਲ ਹੋ ਗਈ। ਮੌਕੇ ਤੇ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਨੀਲ ਗਾਂ ਨੂੰ ਤਿੰਨ ਘੰਟਿਆਂ ਦੀ ਜੱਦੋਂ ਜਹਿਦ ਤੋਂ ਬਾਅਦ ਕਾਬੂ ਕੀਤਾ ਗਿਆ । ਇਸ ਨੀਲ ਗਾਂ ਨੇ ਨਾਭਾ ਸ਼ਹਿਰ ਦੇ ਅੰਦਰ ਲੋਕਾਂ ਦੀ ਖੂਬ ਦੌੜ ਲਗਵਾਈ ਤੇ ਲੋਕਾਂ ਦੇ ਸਾਹ ਫੁਲਾ ਕੇ ਰੱਖ ਦਿੱਤੇ । ਤੇਜ਼ੀ ਨਾਲ ਭੱਜਦੀ ਨੀਲ ਗਾਂ ਨੇ ਸ਼ਹਿਰ ’ਚ ਖੂਬ ਆਤੰਕ ਮਚਾਇਆ । ਜਿਸਨੇ ਆਪਣੇ ਰਾਹ ’ਚ ਆਉਣ ਵਾਲੇ ਕਈ ਵਿਅਕਤੀਆਂ ਨੂੰ ਜ਼ਮੀਨ ਤੇ ਸੁੱਟ ਦਿੱਤਾ ਅਤੇ ਅੱਗ ਵੱਧਦੀ ਚਲੀ ਗਈ । ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ

Leave a Reply

Your email address will not be published. Required fields are marked *

View in English