ਫੈਕਟ ਸਮਾਚਾਰ ਸੇਵਾ
ਲੁਧਿਆਣਾ , ਫਰਵਰੀ 25
ਲੁਧਿਆਣਾ ਮਹਾਂਨਗਰ ਦੇ ਲਾਡੋਵਾਲ ਅਧੀਨ ਪੈਂਡੇ ਪਿੰਡ ਤਲਵੰਡੀ ਕਲਾਂ ਵਿੱਚ ਬੀਤੀ ਦੇਰ ਰਾਤ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਲੈਂਦੇ ਹੋਏ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚਲਾ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ ਤਲਵੰਡੀ ਕਲਾਂ ਪਿੰਡ ਦੇ ਨਸ਼ਾ ਤਸਕਰ ਸੋਨੂੰ ਦੇ ਘਰ ਤੇ ਪੰਜਾਬ ਸਰਕਾਰ ਵੱਲੋਂ ਪੀਲਾ ਪੰਜਾ ਚਲਾ ਦਿੱਤਾ ਗਿਆ ਸੋਨੂੰ ਤਿੰਨ ਸਾਲ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਿਲ ਹੈ ਤੇ ਉਸ ਤੇ 6 ਐਫਆਈਆਰ ਦਰਜ ਹਨ ਜ਼ਿਕਰਯੋਗ ਹੈ ਕਿ ਲੁਧਿਆਣੇ ਦੇ ਨਸ਼ਾ ਤਸਕਰ ਚ ਨਾਮੀ ਪਿੰਡਾਂ ਚੋਂ ਇੱਕ ਪਿੰਡ ਹੈ ਤਲਵੰਡੀ ਕਲਾਂ ਦਰਿਆਈ ਇਲਾਕੇ ਦੇ ਨਾਲ ਹੋਣ ਕਾਰਨ ਇੱਥੇ ਨਸ਼ਾ ਬਹੁਤ ਜਿਆਦਾ ਵਿਕਦਾ ਹੈ ਕਈ ਵਾਰ ਇਹਨਾਂ ਪਿੰਡਾਂ ਵਿੱਚ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਆਮੋ ਸਾਹਮਣੇ ਵੀ ਹੋ ਚੁੱਕੇ ਹਨ ਪਰ ਦਰਿਆਈ ਇਲਾਕੇ ਦੇ ਨਾਲ ਹੋਣ ਕਾਰਨ ਤਸਕਰ ਕਿਸੇ ਨਾ ਕਿਸੇ ਰਾਸਤੇ ਚੋਂ ਨਸ਼ਾ ਸਪਲਾਈ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ।