View in English:
July 6, 2024 10:57 pm

ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਉਣ ਤੋਂ ਬਾਅਦ ਟੀਮ ਇੰਡੀਆ ਟੀ-20 ਵਿਸ਼ਵ ਕੱਪ ਨਾਲ ਦਿੱਲੀ ਏਅਰਪੋਰਟ ਪਹੁੰਚੀ

ਸ਼ਾਮ 5 ਵਜੇ ਮੁੰਬਈ ‘ਚ ਰੋਡ ਸ਼ੋਅ ਹੋਵੇਗਾ, ਵਾਨਖੇੜੇ ਸਟੇਡੀਅਮ ‘ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ

ਨਵੀਂ ਦਿੱਲੀ, 4 ਜੁਲਾਈ 2024 : ਭਾਰਤੀ ਟੀ-20 ਵਿਸ਼ਵ ਕੱਪ ਜੇਤੂ ਟੀਮ ਅੱਜ ਭਾਰਤ ਵਾਪਸ ਆ ਗਈ ਹੈ। 29 ਜੂਨ ਨੂੰ ਖਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਬਾਰਬਾਡੋਸ ਵਿੱਚ ਤੂਫ਼ਾਨ ਕਾਰਨ ਕਈ ਦਿਨਾਂ ਤੱਕ ਫਸੀ ਰਹੀ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਦੇ ਉੱਤਮ ਯਤਨਾਂ ਸਦਕਾ ਭਾਰਤੀ ਟੀਮ ਅੱਜ ਚਾਰਟਰਡ ਫਲੈਟ ਰਾਹੀਂ ਦਿੱਲੀ ਪਹੁੰਚੀ।

ਟੀਮ ਇੰਡੀਆ ਦਾ ਸ਼ਾਨਦਾਰ ਸਵਾਗਤ ਕੀਤਾ । ਭਾਰਤੀ ਟੀਮ ਦਾ ਪ੍ਰੋਗਰਾਮ ਦਿੱਲੀ ਪਹੁੰਚਣ ਤੋਂ ਬਾਅਦ ਤੈਅ ਹੋ ਗਿਆ ਹੈ। ਪਹਿਲਾਂ ਟੀਮ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਬ੍ਰਿਗੇਡ ਮੁੰਬਈ ਲਈ ਰਵਾਨਾ ਹੋਣਗੇ। ਸ਼ਾਮ 5 ਵਜੇ ਤੋਂ ਮੁੰਬਈ ‘ਚ ਰੋਡ ਸ਼ੋਅ ਹੋਵੇਗਾ, ਜਿਸ ਤੋਂ ਬਾਅਦ ਟੀਮ ਇਸ ਜਿੱਤ ਦਾ ਜਸ਼ਨ ਮਨਾਏਗੀ ਅਤੇ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ ‘ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English