View in English:
October 23, 2024 4:56 pm

ਦਿੱਲੀ ਦੇ ਕਿਸ਼ਨਗੜ੍ਹ ‘ਚ ਇੱਕ ਫਲੈਟ ਵਿੱਚ ਲੱਗੀ ਭਿਆਨਕ ਅੱਗ, ਇੱਕ ਦੀ ਮੌਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 23

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਕ ਫਲੈਟ ‘ਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਕਿਸ਼ਨਗੜ੍ਹ ਇਲਾਕੇ ‘ਚ ਲੱਗੀ ਭਿਆਨਕ ਅੱਗ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਝੁਲਸ ਗਏ ਹਨ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਕਿਸ਼ਨਗੜ੍ਹ ਦੇ ਨੰਦ ਲਾਲ ਭਵਨ ਵਿੱਚ ਦੋ ਕਮਰਿਆਂ ਵਾਲੇ ਫਲੈਟ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਤਿੰਨ ਪੀਸੀਆਰ ਵੈਨਾਂ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਕਾਬੂ ਪਾ ਲਿਆ ਗਿਆ। ਕਿਸ਼ਨਗੜ੍ਹ ‘ਚ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਪੁਲਿਸ ਨੂੰ ਤੜਕੇ 3:27 ਵਜੇ ਮਿਲੀ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ। ਦਿੱਲੀ ਦੇ ਕਿਸ਼ਨਗੜ੍ਹ ‘ਚ ਨੰਦ ​​ਲਾਲ ਭਵਨ ਦੀ ਚੌਥੀ ਮੰਜ਼ਿਲ ‘ਤੇ ਦੋ ਕਮਰਿਆਂ ਵਾਲੇ ਫਲੈਟ ਨੰਬਰ ਡੀ-3 ‘ਚ ਅੱਗ ਲੱਗ ਗਈ। ਦੋ ਫਾਇਰ ਟੈਂਡਰ ਅਤੇ ਤਿੰਨ ਪੀਸੀਆਰ ਵੈਨਾਂ ਮੌਕੇ ‘ਤੇ ਪਹੁੰਚੀਆਂ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਘਰ ਦਾ ਸਮਾਨ ਸੜ ਗਿਆ। ਇੱਕ ਔਰਤ ਸਮੇਤ ਕੁੱਲ ਚਾਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਸੀ।

ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਲਕਸ਼ਮੀ ਐੱਸ. ਮੰਡਲ ਦਾ ਪੰਜ ਮੈਂਬਰੀ ਪਰਿਵਾਰ ਇਸ ਫਲੈਟ ‘ਚ ਕਿਰਾਏ ’ਤੇ ਰਹਿ ਰਿਹਾ ਹੈ। ਸ਼ੁਰੂਆਤ ‘ਚ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਅੱਗ ਐੱਲ.ਪੀ.ਜੀ. ਸਿਲੰਡਰ ‘ਚ ਲੀਕ ਹੋਣ ਕਾਰਨ ਲੱਗੀ ਹੈ ਪਰ ਐੱਲ.ਪੀ.ਜੀ. ਸਿਲੰਡਰ ਸੁਰੱਖਿਅਤ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

View in English