ਫੈਕਟ ਸਮਾਚਾਰ ਸੇਵਾ
ਉਜੈਨ , ਦਸੰਬਰ 10
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਸਵੇਰੇ ਉਜੈਨ ਪਹੁੰਚੇ ਤੇ ਬਾਬਾ ਮਹਾਕਾਲ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਦਿਲਜੀਤ ਨੇ ਭਸਮ ਆਰਤੀ ‘ਚ ਵੀ ਸ਼ਿਰਕਤ ਕੀਤੀ।
ਦੱਸ ਦੇਈਏ ਕਿ ਦਿਲਜੀਤ ਆਪਣੇ ਮਿਊਜ਼ੀਕਲ ਕੌਂਸਰਟ ਲਈ ਇੰਦੌਰ ਆਏ ਸਨ। ਇਹ ਸਮਾਗਮ ਐਤਵਾਰ ਨੂੰ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ।