View in English:
July 1, 2024 1:50 pm

ਤੀਰਥ ਸਥਾਨਾਂ ‘ਤੇ ਜਾ ਰਹੇ ਲੋਕਾਂ ਨਾਲ ਵਾਪਰਿਆ ਭਾਣਾ

ਕਰਨਾਟਕ : ਵੈਨ ਦੀ ਟਰੱਕ ਨਾਲ ਟੱਕਰ, 15 ਦੀ ਮੌਤ
ਡਰਾਈਵਰ 13 ਘੰਟੇ ਤੋਂ ਲਗਾਤਾਰ ਗੱਡੀ ਚਲਾ ਰਿਹਾ ਸੀ
ਹਾਵੇਰੀ, 29 ਜੂਨ 2024 : ਕਰਨਾਟਕ ਦੇ ਹਾਵੇਰੀ ਜ਼ਿਲੇ ‘ਚ ਸ਼ੁੱਕਰਵਾਰ ਤੜਕੇ ਇਕ ਵੈਨ ਦੇ ਟਰੱਕ ਨਾਲ ਟਕਰਾਉਣ ਕਾਰਨ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 15 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਹਾਵੇਰੀ ਦੇ ਪੁਲਿਸ ਸੁਪਰਡੈਂਟ (ਐਸਪੀ) ਅੰਸ਼ੂ ਕੁਮਾਰ ਦੇ ਅਨੁਸਾਰ, ਵੈਨ 17 ਲੋਕਾਂ ਨੂੰ ਲੈ ਕੇ ਜਾ ਰਹੀ ਸੀ, ਜਦੋਂ ਇਹ ਸਵੇਰੇ 3.30 ਵਜੇ ਦੇ ਕਰੀਬ ਬਿਆਦਗੀ ਤਾਲੁਕ ਵਿੱਚ ਗੁੰਦੇਨਹੱਲੀ ਕਰਾਸ ਨੇੜੇ ਨੈਸ਼ਨਲ ਹਾਈਵੇਅ 4 ਦੇ ਪਾਸੇ ਖੜ੍ਹੇ ਟਰੱਕ ਨਾਲ ਟਕਰਾ ਗਈ।

ਪੀੜਤ ਮਹਾਰਾਸ਼ਟਰ ਅਤੇ ਕਰਨਾਟਕ ਦੇ ਤੀਰਥ ਸਥਾਨਾਂ ‘ਤੇ ਜਾ ਰਹੇ ਸਨ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 23 ਸਾਲਾ ਡਰਾਈਵਰ ਆਦਰਸ਼ ਵੀ ਸ਼ਾਮਲ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਡਰਾਈਵਰ 13 ਘੰਟੇ ਤੋਂ ਲਗਾਤਾਰ ਗੱਡੀ ਚਲਾ ਰਿਹਾ ਸੀ ਅਤੇ ਹੋ ਸਕਦਾ ਹੈ ਕਿ ਉਹ ਗੱਡੀ ਚਲਾਉਂਦਾ ਹੋਇਆ ਸੌਂ ਗਿਆ ਹੋਵੇ।

Leave a Reply

Your email address will not be published. Required fields are marked *

View in English