ਫੈਕਟ ਸਮਾਚਾਰ ਸੇਵਾ
ਚੇਨੱਈ, ਜਨਵਰੀ 3
ਤਾਮਿਲਨਾਡੂ ਦੇ ਕੋਇੰਬਟੂਰ ਵਿਚ ਅੱਜ ਸਵੇਰੇ ਇਕ ਐਲ.ਪੀ.ਜੀ. ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਟੈਂਕਰ ’ਚੋਂ ਗੈਸ ਲੀਕ ਹੋਣ ਲੱਗ ਗਈ, ਹਾਲਾਂਕਿ ਬਚਾਅ ਟੀਮ ਮੌਕੇ ’ਤੇ ਪਹੁੰਚ ਗਈ ਹੈ। ਇਹ ਘਟਨਾ ਕੋਇੰਬਟੂਰ ਦੇ ਉਪਲੀਪਲਯਾਮ ਫਲਾਈਓਵਰ ’ਤੇ ਵਾਪਰੀ।
ਟੈਂਕਰ ਕੋਚੀ ਤੋਂ ਕੋਇੰਬਟੂਰ ਆ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਟੈਂਕਰ ’ਤੇ ਪਾਣੀ ਪਾ ਰਹੀਆਂ ਹਨ ਤਾਂ ਜੋ ਗੈਸ ਦੇ ਲੀਕ ਹੋਣ ’ਤੇ ਕਾਬੂ ਪਾਇਆ ਜਾ ਸਕੇ।