ਵ੍ਹਾਈਟ ਹਾਊਸ ‘ਚ ਮੁਸਲਮਾਨਾਂ ਦਾ ਧੰਨਵਾਦ ਕੀਤਾ
ਕਿਹਾ, ਮੁਸਲਮਾਨ ਭਾਈਚਾਰੇ ਨੇ ਵੋਟਾਂ ਵਿਚ ਦਿੱਤਾ ਸਾਥ, ਹੁਣ ਮੈ ਇਨ੍ਹਾਂ ਨਾਲ ਖੜ੍ਹਾ ਹਾਂ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇੱਕ ਇਫਤਾਰ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਅਮਰੀਕੀ ਮੁਸਲਮਾਨ ਭਾਈਚਾਰੇ ਦਾ ਧੰਨਵਾਦ ਕੀਤਾ।
ਇਫਤਾਰ ‘ਚ ਸ਼ਾਮਲ ਹਸਤੀਆਂ
ਇਸ ਸਾਲਾਨਾ ਇਫਤਾਰ ਸਮਾਗਮ ਵਿੱਚ ਅਮਰੀਕੀ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀ, ਮੁਸਲਮਾਨ ਨੇਤਾ ਅਤੇ ਭਾਈਚਾਰੇ ਦੇ ਪ੍ਰਮੁੱਖ ਲੋਕ ਸ਼ਾਮਲ ਹੋਏ। ਟਰੰਪ ਨੇ 2024 ਦੀਆਂ ਚੋਣਾਂ ਵਿੱਚ ਮਿਲੇ ਸਮਰਥਨ ਲਈ ਮੁਸਲਿਮ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ, “ਮੁਸਲਿਮ ਭਾਈਚਾਰਾ ਸਾਡੇ ਨਾਲ ਖੜ੍ਹਾ ਹੋਇਆ, ਅਤੇ ਹੁਣ ਜਦੋਂ ਮੈਂ ਰਾਸ਼ਟਰਪਤੀ ਹਾਂ, ਮੈਂ ਤੁਹਾਡੇ ਲਈ ਖੜ੍ਹਾ ਹਾਂ।”
ਟਰੰਪ ਦਾ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ
ਇਫਤਾਰ ਦੌਰਾਨ ਟਰੰਪ ਨੇ ਰਮਜ਼ਾਨ ਦੀ ਮਹੱਤਤਾ ‘ਤੇ ਚਰਚਾ ਕਰਦਿਆਂ ਕਿਹਾ, “ਇਹ ਪਵਿੱਤਰ ਮਹੀਨਾ ਆਤਮ-ਨਿਯੰਤਰਣ, ਭਰੋਸੇ ਅਤੇ ਪ੍ਰਾਰਥਨਾ ਲਈ ਹੈ। ਮੁਸਲਮਾਨ ਸਵੇਰ ਤੋਂ ਸ਼ਾਮ ਤੱਕ ਰੋਜ਼ਾ ਰੱਖਦੇ ਹਨ, ਪਰਿਵਾਰ ਅਤੇ ਦੋਸਤਾਂ ਨਾਲ ਮਿਲਕੇ ਦੁਆ ਕਰਦੇ ਹਨ। ਅਸੀਂ ਸਭ ਪੂਰੀ ਦੁਨੀਆ ਵਿੱਚ ਸ਼ਾਂਤੀ ਦੇ ਪੱਖਧਰ ਹਾਂ।”
