View in English:
October 21, 2024 8:56 pm

ਡਿਪਟੀ ਕਮਿਸ਼ਨਰ ਵੱਲੋਂ ਵਾਣੀ ਇੰਟੀਗ੍ਰੇਟੇਡ ਸਕੂਲ ਦਾ ਦੌਰਾ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਕਤੂਬਰ 21

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਦੇ ਅਰਬਨ ਅਸਟੇਟ ਫੇਸ-2 ਵਿਖੇ ਸੁਣਨ ਤੇ ਬੋਲਣ ਤੋਂ ਅਸਮਰੱਥ ਬੱਚਿਆਂ ਲਈ ਚੱਲ ਰਹੇ ਸਪੈਸ਼ਲ ਵਾਣੀ ਇੰਟੀਗ੍ਰੇਟੇਡ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਐਸ.ਬੀ.ਆਈ ਬੈਂਕ ਇਨਫੋਟੈਂਕ ਅਕੈਡਮਿਕ ਵੱਲੋਂ ਵਾਣੀ ਸਕੂਲ ਦੀ ਲੈਬ ਲਈ ਦਿੱਤੇ ਗਏ 10 ਕੰਪਿਊਟਰਜ਼ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਸਕੂਲ ਦੇ ਸਪੈਸ਼ਲ ਬੱਚਿਆਂ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੇਕ ਕੱਟਕੇ ਕੀਤਾ।

ਡਿਪਟੀ ਕਮਿਸ਼ਨਰ ਨੇ ਵਾਣੀ ਸਕੂਲ ਦੇ ਕੰਮਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਵਾਣੀ ਸਕੂਲ ਸਾਡੇ ਸਮਾਜ ਦੇ ਉਨ੍ਹਾਂ ਬੱਚਿਆਂ ਦਾ ਵਿਸ਼ੇਸ਼ ਸਕੂਲ ਹੈ, ਜਿਹੜੇ ਵਿਸ਼ੇਸ਼ ਧਿਆਨ ਮੰਗਦੇ ਹਨ, ਇਸ ਲਈ ਇਸ ਸਕੂਲ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਸਕੂਲ ਦੀ ਡਾਰਕ ਰੂਮ ਲੈਬ ਦਾ ਨਿਰੀਖਣ ਵੀ ਕੀਤਾ ਜੋ ਕੀ ਆਈ.ਡੀ ਵਿਦਿਆਰਥੀਆਂ ਲਈ ਤਿਆਰ ਹੋ ਰਹੀ ਹੈ। ਸਕੂਲ ਪ੍ਰਿੰਸੀਪਲ ਸੁਖਚੈਨ ਕੌਰ ਵਿਰਕ ਨੇ ਡਿਪਟੀ ਕਮਿਸ਼ਨਰ ਨੂੰ ਸਕੂਲ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਤੇ ਧੰਨਵਾਦ ਕੀਤਾ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਪਾਲ ਸਿੰਘ, ਐਸ.ਡੀ.ਓ ਸਤਨਾਮ ਸਿੰਘ ਅਤੇ ਏ.ਜੀ.ਐਮ. ਤੇ ਡਾਇਰੈਕਟਰ ਐਸ.ਬੀ.ਆਈ.ਡੀ. ਪਟਿਆਲਾ ਯਸ਼ ਕੁਮਾਰ ਗਰਗ ਅਤੇ ਚੀਫ਼ ਮੈਨੇਜਰ ਪਲਵੀ ਸ਼ਰਮਾ ਸਮੇਤ ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English