ਮੋਗਾ ‘ਚ ਕਲਾਕਾਰ ਇਕਬਾਲ ਸਿੰਘ ਵੱਲੋਂ ਸਾਬਕਾ PM ਮਨਮੋਹਨ ਸਿੰਘ ਨੂੰ ਸ਼ਰਧਾਂਜਲੀ
ਮੋਗਾ : ਮੋਗਾ ਵਿੱਚ ਇੱਕ ਕਲਾਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਫਾਈਬਰ ਦਾ ਬੁੱਤ ਬਣਾ ਕੇ ਸ਼ਰਧਾਂਜਲੀ ਦਿੱਤੀ। ਪਿੰਡ ਮਾਣੂੰਕੇ ਗਿੱਲ ਦੇ ਵਸਨੀਕ ਇਸ ਕਲਾਕਾਰ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਕਲਾ ਨਾਲ ਜੁੜੇ ਹੋਏ ਹਨ। ਉਹ ਬਚਪਨ ਤੋਂ ਹੀ ਕਲਾ ਦਾ ਸ਼ੌਕੀਨ ਸੀ।
ਉਨ੍ਹਾਂ ਨੇ ਸਾਰੇ ਗੁਰੂਆਂ ਦੇ ਬੁੱਤ ਬਣਾਏ ਹਨ, ਸਿੱਧੂ ਮੂਸੇਵਾਲਾ ਅਤੇ ਕਬੱਡੀ ਖਿਡਾਰੀ ਸੰਦੀਪ ਅੰਬੀਆ ਦੇ ਵੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਮੈਂ 9 ਦੇਸ਼ਾਂ ਦਾ ਦੌਰਾ ਕੀਤਾ ਹੈ। ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਮੂਰਤੀਆਂ ਬਣਾ ਰਿਹਾ ਹੈ ਅਤੇ ਉਸ ਦੀਆਂ ਮੂਰਤੀਆਂ ਵਿਦੇਸ਼ਾਂ ਨੂੰ ਵੀ ਬਰਾਮਦ ਕੀਤੀਆਂ ਜਾਂਦੀਆਂ ਹਨ।
ਜਦੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦਾ ਦਿਹਾਂਤ ਹੋਇਆ, ਅਸੀਂ ਇਕੱਠੇ ਬੈਠੇ ਸੀ। ਤਾਂ ਮੈਂ ਕਿਹਾ ਕਿ ਮਨਮੋਹਨ ਸਿੰਘ ਜੀ ਨੇ ਭਾਰਤ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਅੱਜ ਅਸੀਂ ਬੁੱਤ ਬਣਾ ਕੇ ਸ਼ਰਧਾਂਜਲੀ ਭੇਟ ਕਰਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ।