View in English:
October 11, 2024 5:53 pm

ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਹੋਣਗੇ ਨੋਏਲ ਟਾਟਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 11

ਦੇਸ਼ ਦੇ ਦਿੱਗਜ ਉਦਯੋਗਪਤੀ ਰਤਨ ਟਾਟਾ ਦਾ ਬੁੱਧਵਾਰ ਰਾਤ ਨੂੰ ਦਿਹਾਂਤ ਹੋ ਗਿਆ। ਜਿਸ ਤੋਂ ਬਾਅਦ ਹੁਣ ਟਾਟਾ ਟਰੱਸਟ ਦੀ ਮੀਟਿੰਗ ‘ਚ ਉਨ੍ਹਾਂ ਦੇ ਭਰਾ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਫੈਸਲਾ ਟਰੱਸਟ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ।

ਨੋਏਲ ਟਾਟਾ, ਰਤਨ ਟਾਟਾ ਦੇ ਸੌਤੇਲੇ ਭਰਾ ਹਨ। ਦਰਅਸਲ ਰਤਨ ਟਾਟਾ ਦੇ ਪਿਤਾ ਨਵਲ ਟਾਟਾ ਨੇ ਦੋ ਵਾਰ ਵਿਆਹ ਕੀਤਾ ਸੀ। ਨਵਲ ਟਾਟਾ ਦਾ ਪਹਿਲਾ ਵਿਆਹ ਸੁਨੀ ਟਾਟਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ ਰਤਨ ਟਾਟਾ ਅਤੇ ਜਿੰਮੀ ਟਾਟਾ ਸਨ। ਸੁਨੀ ਟਾਟਾ ਨਾਲ ਤਲਾਕ ਤੋਂ ਬਾਅਦ ਨਵਲ ਟਾਟਾ ਨੇ 1955 ਵਿੱਚ ਦੂਜੀ ਵਾਰ ਇੱਕ ਸਵਿਸ ਵਪਾਰੀ ਸਿਮੋਨ ਨਾਲ ਵਿਆਹ ਕੀਤਾ। ਨਵਲ ਟਾਟਾ ਅਤੇ ਸੀਮੋਨ ਦੇ ਬੇਟੇ ਹੀ ਨੋਏਲ ਟਾਟਾ ਹਨ।

ਨੋਏਲ ਟਾਟਾ ਦਾ ਵਿਆਹ ਆਲੂ ਮਿਸਤਰੀ ਨਾਲ ਹੋਇਆ ਹੈ, ਜੋ ਟਾਟਾ ਸੰਨਜ਼ ਵਿੱਚ ਸਭ ਤੋਂ ਵੱਡੇ ਸਿੰਗਲ ਸ਼ੇਅਰਧਾਰਕ ਅਤੇ ਸਾਇਰਸ ਮਿਸਤਰੀ ਦੇ ਪਿਤਾ ਪਲੋਨਜੀ ਮਿਸਤਰੀ ਦੀ ਧੀ ਹੈ। ਜੋੜੇ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਲੀਹ ਟਾਟਾ, ਮਾਇਆ ਟਾਟਾ ਅਤੇ ਨੇਵਾਈਲ ਟਾਟਾ ਸ਼ਾਮਲ ਹਨ। ਨੋਏਲ ਟਾਟਾ ਦੀ ਬੇਟੀ ਲੀਹ ਟਾਟਾ ਵੀ ਟਾਟਾ ਗਰੁੱਪ ‘ਚ ਆਪਣੀ ਪਛਾਣ ਬਣਾ ਰਹੀ ਹੈ। ਸਪੇਨ ਦੇ ਵੱਕਾਰੀ IE ਬਿਜ਼ਨਸ ਸਕੂਲ ਵਿੱਚ ਮਾਰਕੀਟਿੰਗ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਇਸ ਸਮੇਂ ਟਾਟਾ ਗਰੁੱਪ ਨਾਲ ਕੰਮ ਕਰ ਰਹੀ ਹੈ। ਲੀਹ ਨੇ ਆਪਣਾ ਪੇਸ਼ੇਵਰ ਸਫ਼ਰ 2006 ਵਿੱਚ ਤਾਜ ਹੋਟਲਜ਼ ਰਿਜ਼ੌਰਟਸ ਅਤੇ ਪੈਲੇਸ ਵਿੱਚ ਸਹਾਇਕ ਸੇਲਜ਼ ਮੈਨੇਜਰ ਵਜੋਂ ਸ਼ੁਰੂ ਕੀਤਾ ਸੀ।

Leave a Reply

Your email address will not be published. Required fields are marked *

View in English