ਫੈਕਟ ਸਮਾਚਾਰ ਸੇਵਾ
ਪੰਚਕੂਲਾ , ਦਸੰਬਰ 7
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ.ਨੱਢਾ ਅੱਜ ਹਰਿਆਣਾ ਦੇ ਦੌਰੇ ’ਤੇ ਹੋਣਗੇ। ਉਹ ਪੰਚਕੂਲਾ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐਨ.ਟੀ.ਈ.ਪੀ.) ਦੇ ਤਹਿਤ ਭਾਰਤ ਵਿਚ ਤਪਦਿਕ (ਟੀਬੀ) ਦੀ ਖੋਜ ਅਤੇ ਮੌਤ ਦਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇਕ ਵਿਆਪਕ 100 ਦਿਨਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਕੇਂਦਰੀ ਮੰਤਰੀ ਇਸ ਮੁਹਿੰਮ ਦੀ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਮੌਜੂਦਗੀ ਵਿਚ ਕਰਨਗੇ।