View in English:
September 18, 2024 1:11 pm

ਜਗਦੀਸ਼ ਟਾਈਟਲਰ ਖ਼ਿਲਾਫ਼ ਕਤਲ ਦੇ ਦੋਸ਼ ਤੈਅ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਸਤੰਬਰ 13

ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਹਨ। ਅਦਾਲਤ ਨੇ ਟਾਈਟਲਰ ਦੇ ਖ਼ਿਲਾਫ਼ ਹੱਤਿਆ, ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਹੋਣਾ, ਦੰਗਾ ਕਰਨਾ ਤੇ ਭੜਕਾਉਣਾ, ਵੱਖ ਵੱਖ ਗੁੱਟਾਂ ਨੂੰ ਇਕ ਦੂਜੇ ਖ਼ਿਲਾਫ਼ ਭੜਕਾਉਣਾ, ਘਰਾਂ ਵਿਚ ਜ਼ਬਰਦਸੀ ਵੜਨਾ ਅਤੇ ਚੋਰੀ ਦੇ ਦੋਸ਼ ਤੈਅ ਕੀਤੇ ਹਨ।

ਸਪੈਸ਼ਲ ਜੱਜ ਰਾਕੇਸ਼ ਸਿਆਲ ਨੇ ਕਿਹਾ ਕਿ ਟਾਈਟਲਰ ਨੇ ਸੀ.ਬੀ.ਆਈ. ਦੇ ਦੋਸ਼ਾਂ ’ਤੇ ਕਿਹਾ ਸੀ ਕਿ ਉਹ ਨਹੀਂ ਹੈ, ਇਸ ਲਈ ਹੁਣ ਟਾਈਟਲਰ ਦੇ ਖ਼ਿਲਾਫ਼ ਇਨ੍ਹਾਂ ਦੋਸ਼ਾਂ ਦੇ ਹਿਸਾਬ ਨਾਲ ਹੀ ਕੇਸ ਚੱਲੇਗਾ। ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ। ਅਦਾਲਤ ਨੇ 30 ਅਗਸਤ ਨੂੰ ਪਿਛਲੀ ਸੁਣਵਾਈ ਵਿਚ ਕਿਹਾ ਸੀ ਕਿ ਟਾਈਟਲਰ ਦੇ ਖ਼ਿਲਾਫ਼ ਹੱਤਿਆ ਦਾ ਕੇਸ ਚਲਾਉਣ ਲਈ ਪੂਰੇ ਸਬੂਤ ਹਨ।

Leave a Reply

Your email address will not be published. Required fields are marked *

View in English