ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਕਤੂਬਰ 18
ਦੀਵਾਲੀ ਦੀਆਂ ਚਮਕਦੀਆਂ ਲਾਈਟਾਂ ਅੱਖਾਂ ਦੀ ਰੌਸ਼ਨੀ ਨੂੰ ਨਾ ਖੋਹ ਲੈਣ, ਪੀਜੀਆਈ ਵਿਖੇ ਐਡਵਾਂਸਡ ਆਈ ਸੈਂਟਰ ਅੱਖਾਂ ਦੀਆਂ ਸਾਰੀਆਂ ਐਮਰਜੈਂਸੀ ਸਥਿਤੀਆਂ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸੈਂਟਰ ਦੇ ਮੁਖੀ ਪ੍ਰੋਫੈਸਰ ਐਸਐਸ ਪਾਂਡਵ ਨੇ ਕਿਹਾ ਕਿ ਇੱਕ ਵਿਸ਼ੇਸ਼ ਮੈਡੀਕਲ ਟੀਮ 20 ਤੋਂ 22 ਅਕਤੂਬਰ ਤੱਕ 24 ਘੰਟੇ ਡਿਊਟੀ ‘ਤੇ ਰਹੇਗੀ। ਦੀਵਾਲੀ ਵਾਲੇ ਦਿਨ 22 ਡਾਕਟਰਾਂ ਦੀ ਇੱਕ ਟੀਮ ਅਤੇ ਇੱਕ ਅਨੱਸਥੀਸੀਆ ਟੀਮ ਹਰ ਤਰ੍ਹਾਂ ਦੀਆਂ ਐਮਰਜੈਂਸੀ ਸਰਜਰੀਆਂ ਲਈ ਤਿਆਰ ਰਹੇਗੀ।
ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਅਨੁਸਾਰ ਹਰ ਦੀਵਾਲੀ ‘ਤੇ 60 ਤੋਂ ਵੱਧ ਲੋਕਾਂ ਦੀਆਂ ਅੱਖਾਂ ‘ਤੇ ਸੱਟਾਂ ਲੱਗਦੀਆਂ ਹਨ, ਜਿਨ੍ਹਾਂ ਵਿੱਚੋਂ 60-70 ਪ੍ਰਤੀਸ਼ਤ ਮਾਮਲਿਆਂ ਵਿੱਚ ਗੰਭੀਰ ਨੁਕਸਾਨ ਹੁੰਦਾ ਹੈ। ਸੰਸਥਾ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਮੁੱਢਲੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।