ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਦਸੰਬਰ 14
ਅੱਜ ਚੰਡੀਗੜ੍ਹ ਦਿਲਜੀਤ ਦੋਸਾਂਝ ਪੰਜਾਬੀ ਦੇ ਮਸ਼ਹੂਰ ਗਾਇਕ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸੈਕਟਰ 34 ਅਤੇ ਇਸ ਦੇ ਆਲੇ ਦੁਆਲੇ ਚੰਡੀਗੜ੍ਹ ਪੁਲਿਸ ਦੀ ਭਾਰੀ ਗਿਣਤੀ ਵਿੱਚ ਤੈਨਾਤੀ ਕੀਤੀ ਜਾ ਚੁੱਕੀ ਹੈ। ਸੈਕਟਰ 34 ਨੂੰ ਵਾਹਨ ਮੁਕਤ ਜੋਨ ਵੀ ਐਲਾਨਿਆ ਗਿਆ ਹੈ। ਸਿਰਫ ਸਿਟੀ ਬੱਸਾਂ ਹੀ ਸਮਾਗਮ ਵਾਲੀ ਥਾਂ ਤੱਕ ਜਾ ਸਕਣਗੀਆਂ। ਦੱਸ ਦਈਏ ਕਿ ਪ੍ਰਸ਼ੰਸਕ ਪਹਿਲਾਂ ਹੀ ਸੰਗੀਤ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਦੀਵਾਨੇ ਹੋਏ ਪਏ ਹਨ ਅਤੇ ਲੰਮੀਆਂ ਕਤਾਰਾਂ ਤੋਂ ਬਚਣ ਲਈ ਪਹਿਲਾਂ ਹੀ ਇਕੱਠੇ ਹੋ ਰਹੇ ਹਨ।
ਚੰਡੀਗੜ੍ਹ ਪੁਲਿਸ ਨੇ 1500 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਡਿਊਟੀ ਉੱਤੇ ਤੈਨਾਤ ਕਰ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਆਸਾਨੀ ਨਾਲ ਹੀ 50 ਹਜਾਰ ਤੋਂ ਵੱਧ ਲੋਕਾਂ ਦਾ ਇਕੱਠ ਹੋ ਸਕਦਾ ਹੈ।ਇਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਸ਼ੰਸਕਾਂ ਲਈ ਵਾਹਨਾਂ ਦੀ ਪਾਰਕਿੰਗ ਦੀ ਥਾਂ ਨਿਸ਼ਚਿਤ ਕੀਤੀ ਗਈ ਹੈ ਜਿਵੇਂ ਕਿ ਸੈਕਟਰ ਸੈਕਟਰ 17, ਸੈਕਟਰ 44, 45 ਅਤੇ ਸੈਕਟਰ 29 ਵਿੱਚ ਹੀ ਗੱਡੀਆਂ ਪਾਰਕ ਕੀਤੀਆਂ ਜਾ ਸਕਣਗੀਆਂ। ਉਥੋਂ ਦੀ ਉਹ ਸਿਟੀ ਬੱਸਾਂ ਰਾਹੀਂ ਸਮਾਗਮ ਵਿੱਚ ਪਹੁੰਚ ਸਕਣਗੇ। ਕਿਸੇ ਵੀ ਕੈਬ ਅਤੇ ਆਟੋ ਨੂੰ ਸੈਕਟਰ 34 ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।