ਫੈਕਟ ਸਮਾਚਾਰ ਸੇਵਾ
ਗਾਜ਼ੀਆਬਾਦ, ਜਨਵਰੀ 19
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਲੋਨੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਘਰ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਦੋ ਝੁਲਸ ਗਏ ਹਨ। 4 ਮੌਤਾਂ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਲੋਨੀ ਕੋਤਵਾਲੀ ਇਲਾਕੇ ਦੀ ਕੰਚਨ ਪਾਰਕ ਕਾਲੋਨੀ ‘ਚ ਅੱਜ ਸਵੇਰੇ ਕਰੀਬ 6 ਵਜੇ ਇਕ ਘਰ ਦੀਆਂ ਦੋ ਮੰਜ਼ਿਲਾਂ ‘ਚ ਭਿਆਨਕ ਅੱਗ ਲੱਗ ਗਈ। ਅੱਗ ‘ਚ 3 ਬੱਚਿਆਂ ਜ਼ੀਸ਼ਾਨ, ਅਯਾਨ, ਸ਼ਾਨ ਅਤੇ ਔਰਤ ਗੁਲਬਹਾਰ ਦੀ ਮੌਤ ਹੋ ਗਈ।
ਇਸ ਘਟਨਾ ਵਿੱਚ ਸ਼ਾਹਨਵਾਜ਼, ਸ਼ਾਹਨਵਾਜ਼ ਦੀ ਪਤਨੀ ਆਇਸ਼ਾ, ਸ਼ਾਹਨਵਾਜ਼ ਦੇ ਪੁੱਤਰ ਨੇ ਗੁਆਂਢੀ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ।