View in English:
July 2, 2024 2:14 pm

ਕਿਸਾਨਾਂ ਨੇ ਕੈਬਿਨ ‘ਤੇ ਤਰਪਾਲਾਂ ਪਾ ਕੇ ਬੰਦ ਕੀਤਾ ਲਾਡੋਵਾਲ ਟੋਲ ਪਲਾਜ਼ਾ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਜੂਨ 30

ਪਿਛਲੇ 15 ਦਿਨਾਂ ਤੋਂ ਹੜਤਾਲ ‘ਤੇ ਬੈਠੇ ਕਿਸਾਨਾਂ ਨੇ ਅੱਜ ਲਾਡੋਵਾਲ ਟੋਲ ਪਲਾਜ਼ਾ ਦੇ ਕੈਬਿਨ ਨੂੰ ਤਾਲਾ ਲਗਾਉਣ ਦੀ ਗੱਲ ਕਹੀ ਸੀ ਪਰ ਐਤਵਾਰ ਦੁਪਹਿਰ ਨੂੰ ਤਾਲਾ ਲਗਾਉਣ ਦੀ ਬਜਾਏ ਕੈਬਿਨ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਕਿਉਂਕਿ ਤਾਲਾ ਲਾਉਣ ਦੀ ਜਗ੍ਹਾ ਨਹੀਂ ਸੀ।

ਇਸ ਦੌਰਾਨ ਇਕ ਹਜ਼ਾਰ ਤੋਂ ਵੱਧ ਕਿਸਾਨ ਇਕੱਠੇ ਹੋਏ ਸਨ। ਕਿਸਾਨ ਵਧੇ ਟੋਲ ਰੇਟਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਹੜਤਾਲ ’ਤੇ ਬੈਠੇ ਹੋਏ ਹਨ, ਜਿਸ ਕਾਰਨ ਰੋਜ਼ਾਨਾ ਹਜ਼ਾਰਾਂ ਵਾਹਨ ਬਿਨਾਂ ਟੋਲ ਟੈਕਸ ਦਿੱਤੇ ਹੀ ਲੰਘ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਟੋਲ ਟੈਕਸ ਘਟਾਇਆ ਜਾਵੇ।

Leave a Reply

Your email address will not be published. Required fields are marked *

View in English