View in English:
September 15, 2024 10:16 am

ਕਾਂਸਟੇਬਲਾਂ ਦੀ ਭਰਤੀ ਮੁਹਿੰਮ : ਝਾਰਖੰਡ ਵਿੱਚ ਸਰੀਰਕ ਟੈਸਟ ਕਰਵਾਉਣ ਦੌਰਾਨ 11 ਦੀ ਮੌਤ

ਗੈਰ-ਕੁਦਰਤੀ ਮੌਤ ਦੇ ਮਾਮਲੇ ਦਰਜ ਕਰਕੇ ਜਾਂਚ ਕੀਤੀ ਸ਼ੁਰੂ

ਰਾਂਚੀ : ਝਾਰਖੰਡ ਵਿੱਚ ਆਬਕਾਰੀ ਕਾਂਸਟੇਬਲਾਂ ਦੀ ਭਰਤੀ ਲਈ ਚਲਾਈ ਗਈ ਮੁਹਿੰਮ ਦੌਰਾਨ ਸਰੀਰਕ ਟੈਸਟ ਕਰਵਾਉਣ ਦੌਰਾਨ 11 ਉਮੀਦਵਾਰਾਂ ਦੀ ਮੌਤ ਹੋ ਗਈ। ਝਾਰਖੰਡ ਐਕਸਾਈਜ਼ ਕਾਂਸਟੇਬਲ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਤਹਿਤ ਸਰੀਰਕ ਪ੍ਰੀਖਿਆਵਾਂ 22 ਅਗਸਤ ਨੂੰ ਰਾਂਚੀ, ਗਿਰੀਡੀਹ, ਹਜ਼ਾਰੀਬਾਗ, ਪਲਾਮੂ, ਪੂਰਬੀ ਸਿੰਘਭੂਮ ਅਤੇ ਸਾਹੇਬਗੰਜ ਜ਼ਿਲ੍ਹਿਆਂ ਦੇ ਸੱਤ ਕੇਂਦਰਾਂ ਵਿੱਚ ਸ਼ੁਰੂ ਹੋਈਆਂ ਸਨ।

ਆਈਜੀ (ਆਪ੍ਰੇਸ਼ਨਜ਼) ਅਮੋਲ ਵੀ ਹੋਮਕਰ ਨੇ ਕਿਹਾ ਕਿ ਪਲਾਮੂ ਵਿੱਚ ਚਾਰ ਮੌਤਾਂ ਹੋਈਆਂ, ਗਿਰੀਡੀਹ ਅਤੇ ਹਜ਼ਾਰੀਬਾਗ ਵਿੱਚ ਦੋ-ਦੋ ਵਿਅਕਤੀਆਂ ਦੀ ਮੌਤ ਹੋਈ, ਅਤੇ ਰਾਂਚੀ ਦੇ ਜੈਗੁਆਰ ਕੇਂਦਰ ਵਿੱਚ ਇੱਕ-ਇੱਕ ਵਿਅਕਤੀ।

ਉਨ੍ਹਾਂ ਕਿਹਾ ਕਿ ਗੈਰ-ਕੁਦਰਤੀ ਮੌਤ ਦੇ ਮਾਮਲੇ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 30 ਅਗਸਤ ਤੱਕ ਕੁੱਲ 1,27,772 ਪ੍ਰੀਖਿਆਰਥੀ ਸਰੀਰਕ ਟੈਸਟ ਲਈ ਆਏ ਸਨ, ਜਿਨ੍ਹਾਂ ਵਿੱਚੋਂ 78,023 ਨੇ ਪਾਸ ਕੀਤਾ ਹੈ। ਅਧਿਕਾਰੀਆਂ ਦੇ ਮਾੜੇ ਪ੍ਰਬੰਧਾਂ ਕਾਰਨ ਮੌਤਾਂ ਹੋਣ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਦੇ ਯੂਥ ਵਿੰਗ ਨੇ ਰਾਂਚੀ ਦੇ ਐਲਬਰਟ ਏਕਾ ਚੌਕ ਵਿੱਚ ਜੇਐਮਐਮ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।

Leave a Reply

Your email address will not be published. Required fields are marked *

View in English