ਫੈਕਟ ਸਮਾਚਾਰ ਸੇਵਾ
ਟੈਕਸਾਸ, ਮਈ 28
ਵਿਸ਼ਵ ਦੇ ਸਭ ਤੋਂ ਧਨਾਢ ਵਿਅਕਤੀ ਐਲਨ ਮਸਕ ਦੀ ਕੰਪਨੀ SpaceX ਨੇ ਦੁਨੀਆ ਦੇ ਸਭ ਤੋਂ ਤਾਕਤਵਾਰ ਰਾਕੇਟ ‘ਸਟਾਰਸ਼ਿਪ’ ਦਾ 9ਵਾਂ ਟੈਸਟ 28 ਮਈ ਨੂੰ (ਭਾਰਤੀ ਸਮੇਂ ਮੁਤਾਬਕ) ਸਵੇਰੇ 5 ਵਜੇ ਟੈਕਸਾਸ ਦੇ ਬੋਕਾ ਚਿਕਾ ਤੋਂ ਕੀਤਾ। ਲਾਂਚਿੰਗ ਦੇ ਕਰੀਬ ਅੱਧੇ ਘੰਟੇ ਬਾਅਦ ਰਾਕੇਟ ਬੇਕਾਬੂ ਹੋ ਗਿਆ ਤੇ ਧਰਤੀ ਦੇ ਵਾਤਾਵਰਨ ਵਿਚ ਦਾਖ਼ਲ ਹੁੰਦੇ ਹੀ ਤਬਾਹ ਹੋ ਗਿਆ।
ਇਹ ਲਗਾਤਾਰ ਤੀਜੀ ਵਾਰ ਹੈ ਜਦੋਂਕਿ SpaceX ਦੇ ਰਾਕੇਟ ‘ਸਟਾਰਸ਼ਿਪ’ ਨੂੰ ਲਾਂਚ ਕਰਨ ਦੀ ਕੋਸ਼ਿਸ਼ ਅਸਫ਼ਲ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਇਸ ਅਜ਼ਮਾਇਸ਼ ’ਤੇ ਕਰੀਬ 8.3 ਲੱਖ ਕਰੋੜ (10 ਬਿਲੀਅਨ ਡਾਲਰ) ਰੁਪਏ ਦਾ ਖਰਚਾ ਆਇਆ ਹੈ।