ਫੈਕਟ ਸਮਾਚਾਰ ਸੇਵਾ
ਵੈਟੀਕਨ , ਅਪ੍ਰੈਲ 21
ਈਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਦਾ ਵੈਟੀਕਨ ਸਿਟੀ ‘ਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਨਿਮੋਨੀਆ ਦੀ ਸ਼ਿਕਾਇਤ ਕਾਰਨ ਉਹ ਹਾਲ ਹੀ ‘ਚ ਹਸਪਤਾਲ ‘ਚ ਦਾਖ਼ਲ ਹੋਏ ਸਨ। ਪੋਪ ਫਰਾਂਸਿਸ ਦੀ ਮੌਤ ਦੀ ਖ਼ਬਰ ਵੈਟੀਕਨ ਸਿਟੀ ਤੋਂ ਦਿੱਤੀ ਗਈ ਹੈ। ਉਹ 88 ਸਾਲ ਦੇ ਸਨ। ਇਕ ਦਿਨ ਪਹਿਲਾਂ ਹੀ ਉਨ੍ਹਾਂ ਅਮਰੀਕਾ ਦੇ ਉਪਰਾਸ਼ਟਰਪਤੀ ਜੇਡੀ ਵੈਂਸ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਦੁਨੀਆ ਭਰ ਦੇ 1.4 ਅਰਬ ਕੈਥੋਲਿਕਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਦੱਸ ਦੇਈਏ ਕਿ ਪੋਪ 88 ਸਾਲ ਦੇ ਸਨ ਤੇ ਉਹ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸਨ। ਹਾਲ ਹੀ ‘ਚ ਕਈ ਦਿਨਾਂ ਤਕ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਉਹ ਸਿਹਤਯਾਬ ਹੋ ਕੇ ਘਰ ਵਾਪਸ ਆਏ ਸਨ।