ਫੈਕਟ ਸਮਾਚਾਰ ਸੇਵਾ
ਨਵੰਬਰ 21
ਅਸੀਂ ਸਾਰੇ ਆਪਣੇ ਚਿਹਰੇ ਨੂੰ ਸਾਫ਼ ਕਰਨ ਲਈ ਕਈ ਚੀਜ਼ਾਂ ਦੀ ਵਰਤੋਂ ਕਰਦੇ ਹਾਂ। ਪਰ ਹੱਥ, ਲੱਤਾਂ ਅਤੇ ਗਰਦਨ ਵਰਗੇ ਹੋਰ ਕਾਲੇ ਅੰਗਾਂ ਨੂੰ ਸਾਫ਼ ਕਰਨਾ ਭੁੱਲ ਜਾਂਦੇ ਹਨ। ਜਦੋਂ ਅਸੀਂ ਇਨ੍ਹਾਂ ਥਾਵਾਂ ਨੂੰ ਸਾਫ਼ ਕਰਦੇ ਹਾਂ, ਤਾਂ ਵੀ ਉਨ੍ਹਾਂ ਥਾਵਾਂ ‘ਤੇ ਕਾਲਾਪਨ ਬਣਿਆ ਰਹਿੰਦਾ ਹੈ। ਪਰ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ 3 ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਡੇ ਸਰੀਰ ਦੇ ਕਾਲੇ ਹਿੱਸਿਆਂ ਦੀ ਡੈੱਡ ਸਕਿਨ ਸਾਫ ਹੋ ਜਾਵੇਗੀ ਅਤੇ ਸਕਿਨ ਸਾਫ ਦਿਖਾਈ ਦੇਵੇਗੀ। ਆਓ ਜਾਣਦੇ ਹਾਂ ਇਨ੍ਹਾਂ 3 ਨੁਸਖਿਆਂ ਨੂੰ ਬਣਾਉਣ ਅਤੇ ਵਰਤਣ ਦੇ ਤਰੀਕੇ ਬਾਰੇ :
Eno ਨਾਲ ਦੂਰ ਹੋਵੇਗਾ ਕਾਲਾਪਨ
Eno ‘ਚ ਬਲੀਚਿੰਗ ਗੁਣ ਪਾਏ ਜਾਂਦੇ ਹਨ। ਇਸ ਲਈ ਇਹ ਕਾਲੇਪਨ ਨੂੰ ਦੂਰ ਕਰਨ ‘ਚ ਫਾਇਦੇਮੰਦ ਸਾਬਤ ਹੁੰਦਾ ਹੈ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ। ਇਹ ਨੁਸਖਾ ਬਹੁਤ ਪ੍ਰਭਾਵਸ਼ਾਲੀ ਹੈ, ਤਾਂ ਆਓ ਜਾਣਦੇ ਹਾਂ ਇਸਦੀ ਸਮੱਗਰੀ ਅਤੇ ਇਸ ਨੂੰ ਲਗਾਉਣ ਦੇ ਤਰੀਕੇ ਦੇ ਬਾਰੇ :
ਸਮੱਗਰੀ
Eno – 1 ਪੈਕੇਟ
ਪਾਣੀ – 1 ਕਟੋਰਾ
ਬੇਸਨ – 1 ਚਮਚ
ਸ਼ੈਂਪੂ – 1 ਪੈਕੇਟ
ਨਾਰੀਅਲ ਤੇਲ – 2 ਚਮਚੇ
ਨਿੰਬੂ ਦਾ ਰਸ – 1 ਚਮਚਾ
ਇਸ ਤਰ੍ਹਾਂ ਕਰੋ ਅਪਲਾਈ
- ਇੱਕ ਕਟੋਰੀ ਵਿੱਚ ਪਾਣੀ ਲਓ ਅਤੇ ਇਸ ਵਿੱਚ ਈਨੋ ਮਿਕਸ ਕਰੋ।
- ਫਿਰ ਇਸ ਵਿਚ ਬੇਸਨ, ਨਾਰੀਅਲ ਦਾ ਤੇਲ, ਸ਼ੈਂਪੂ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਓ।
- ਹੁਣ ਇਸ ਪੇਸਟ ਨੂੰ ਆਪਣੀ ਗਰਦਨ, ਗੋਡਿਆਂ ਅਤੇ ਹੱਥਾਂ-ਪੈਰਾਂ ‘ਤੇ ਲਗਾਓ।
- ਗਰਦਨ ਨੂੰ ਸਾਫ਼ ਕਰਨ ਲਈ ਤੁਸੀਂ ਸਪੰਜ ਦੀ ਵਰਤੋਂ ਵੀ ਕਰ ਸਕਦੇ ਹੋ।
- ਪੁਰਾਣੇ ਬੁਰਸ਼ ਦੀ ਮਦਦ ਨਾਲ ਆਪਣੇ ਪੈਰਾਂ ਨੂੰ ਰਗੜੋ ਅਤੇ ਸਾਫ਼ ਕਰੋ।
- ਫਿਰ ਕਾਲੇ ਹਿੱਸੇ ਨੂੰ 5 ਮਿੰਟ ਤੱਕ ਰਗੜਨ ਤੋਂ ਬਾਅਦ ਪਾਣੀ ਨਾਲ ਸਾਫ਼ ਕਰ ਲਓ।
- ਇਸ ਉਪਾਅ ਨੂੰ ਅਪਣਾਉਣ ਨਾਲ ਤੁਸੀਂ ਪਹਿਲੀ ਵਾਰ ਹੀ ਨਤੀਜੇ ਦੇਖੋਗੇ।
ਚਾਵਲਾਂ ਦਾ ਆਟਾ
ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਸਰੀਰ ਦਾ ਹਰ ਅੰਗ ਸਾਫ਼ ਰਹੇ ਅਤੇ ਚਮਕਦਾਰ ਦਿਖੇ। ਇਸ ਦੇ ਲਈ ਅਸੀਂ ਤੁਹਾਨੂੰ ਚੌਲਾਂ ਦੇ ਆਟੇ ਨਾਲ ਹੱਥਾਂ-ਪੈਰਾਂ ਦਾ ਕਾਲਾਪਨ ਦੂਰ ਕਰਨ ਦਾ ਤਰੀਕਾ ਦੱਸਦੇ ਹਾਂ। ਆਓ ਜਾਣਦੇ ਹਾਂ ਇਸ ਨੁਸਖੇ ਦੀ ਸਮੱਗਰੀ ਬਾਰੇ :
ਸਮੱਗਰੀ
ਚੌਲਾਂ ਦਾ ਆਟਾ – 1 ਚਮਚ
ਕੌਫੀ ਪਾਊਡਰ – 1 ਚਮਚ
ਬੇਕਿੰਗ ਸੋਡਾ – 1/2 ਚਮਚ
ਅੱਧੇ ਨਿੰਬੂ ਦਾ ਰਸ
ਗੁਲਾਬ ਜਲ – ਲੋੜ ਅਨੁਸਾਰ
ਇਸ ਤਰ੍ਹਾਂ ਕਰੋ ਅਪਲਾਈ
- ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਸਾਰੀ ਸਮੱਗਰੀ ਨੂੰ ਉਚਿਤ ਮਾਤਰਾ ਵਿੱਚ ਪਾ ਕੇ ਮਿਕਸ ਕਰ ਲਓ।
- ਫਿਰ ਅੰਤ ਵਿੱਚ ਲੋੜ ਅਨੁਸਾਰ 2 ਚਮਚ ਗੁਲਾਬ ਜਲ ਪਾਓ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਪੇਸਟ ਤਿਆਰ ਕਰੋ।
- ਹੁਣ ਇਸ ਪੇਸਟ ਨੂੰ ਸਰੀਰ ਦੇ ਕਾਲੇ ਹਿੱਸਿਆਂ ‘ਤੇ 10 ਮਿੰਟ ਲਈ ਲਗਾਓ ਅਤੇ ਫਿਰ ਸੁੱਕਣ ਤੋਂ ਬਾਅਦ ਧੋ ਲਓ।
- ਇਸ ਤਰ੍ਹਾਂ ਤੁਹਾਡੀ ਸਕਿਨ ‘ਚ ਚਮਕ ਆ ਜਾਵੇਗੀ ਅਤੇ ਤੁਸੀਂ ਹਫਤੇ ‘ਚ ਦੋ ਵਾਰ ਇਸ ਉਪਾਅ ਨੂੰ ਅਜ਼ਮਾ ਸਕਦੇ ਹੋ।
ਨਿੰਬੂ ਦਾ ਛਿਲਕਾ
ਦੱਸ ਦੇਈਏ ਕਿ ਨਿੰਬੂ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਜੋ ਸਕਿਨ ਨੂੰ ਨਿਖਾਰਨ ਦਾ ਕੰਮ ਕਰਦਾ ਹੈ। ਬਲੀਚਿੰਗ ਗੁਣਾਂ ਦੇ ਨਾਲ ਨਿੰਬੂ ਦੀ ਵਰਤੋਂ ਕਰਨ ਨਾਲ ਡੈੱਡ ਸਕਿਨ ਹਟ ਜਾਂਦੀ ਹੈ ਅਤੇ ਕਾਲੇਪਨ ਨੂੰ ਦੂਰ ਕਰਦਾ ਹੈ।
ਇਸ ਦੇ ਲਈ ਤੁਸੀਂ ਬਸ ਨਿਚੋੜੇ ਹੋਏ ਨਿੰਬੂ ਦੇ ਛਿਲਕਿਆਂ ਨੂੰ ਸੁੱਟਣਾ ਨਹੀਂ ਹੈ ਸਗੋਂ ਇਸ ਨੂੰ ਆਪਣੀਆਂ ਕੂਹਣੀਆਂ ਅਤੇ ਗੋਡਿਆਂ ‘ਤੇ ਰਗੜਨਾ ਹੈ। ਰੋਜ਼ਾਨਾ ਅਜਿਹਾ ਕਰਨ ਨਾਲ ਡੈੱਡ ਸਕਿਨ ਨਿਕਲਣ ਲੱਗ ਜਾਵੇਗੀ ਅਤੇ ਹੱਥ-ਪੈਰ ਸਾਫ਼ ਹੋਣੇ ਸ਼ੁਰੂ ਹੋ ਜਾਣਗੇ।