ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੁਲਾਈ 25
ਕੇਂਦਰ ਸਰਕਾਰ ਨੇ ਇਤਰਾਜ਼ਯੋਗ ਕੰਟੈਂਟ ਪ੍ਰਸਾਰਿਤ ਕਰਨ ਵਾਲੇ ਐਪਸ ਖਿਲਾਫ਼ ਵੱਡਾ ਕਦਮ ਚੁੱਕਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉੱਲੂ ਸਮੇਤ 25 ਐਪਸ ‘ਤੇ ਬੈਨ ਲਗਾਇਆ ਹੈ। ਜਾਣਕਾਰੀ ਅਤੇ ਪ੍ਰਸਾਰਣ ਮੰਤਰਾਲੇ ਨੇ ਪੋਰਨੋਗ੍ਰਾਫਿਕ ਸਮੱਗਰੀ ਅਤੇ ਇਤਰਾਜ਼ਯੋਗ ਵਿਗਿਆਪਨ ਦਿਖਾਉਣ ਵਾਲੇ ਐਪਸ ਦੀ ਪਛਾਣ ਕਰਦਿਆਂ ਇਹ ਕਦਮ ਚੁੱਕਿਆ ਹੈ।
ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ, ਸਾਰੇ ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਨ੍ਹਾਂ 25 ਐਪਸ ਨੂੰ ਆਪਣੇ-ਆਪਣੇ ਸਰਵਰਾਂ ਤੋਂ ਬੰਦ ਕਰਨ ਤੇ ਇਨ੍ਹਾਂ ਦੀ ਪਹੁੰਚ ਨੂੰ ਤੁਰੰਤ ਰੋਕ ਦੇਣ। ਸਟੋਰੀਬੋਰਡ18 ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਇਹ ਕਦਮ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਨੂੰ ਰੋਕਣ ਦੇ ਟੀਚਾ ਨਾਲ ਲਿਆ ਗਿਆ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਨੁਸਾਰ ਬੈਨ ਕੀਤੇ ਗਏ ਸਾਰੇ ਐਪਸ ਤੇ ਵੈਬਸਾਈਟਾਂ ਪੋਰਨੋਗ੍ਰਾਫਿਕ ਸਮੱਗਰੀ ਸਮੇਤ ਇਤਰਾਜ਼ਯੋਗ ਵਿਗਿਆਪਨ ਦਿਖਾਉਂਦੀਆਂ ਹਨ। ਅਜਿਹੇ ‘ਚ ਇਹ IT ਐਕਟ, 2000 ਦੇ ਧਾਰਾ 67 ਅਤੇ ਧਾਰਾ 67ਏ, ਭਾਰਤੀ ਦੰਡ ਸੰਹਿਤਾ, 2023 ਦੇ ਧਾਰਾ 294 ਅਤੇ ਇੰਡਿਸੈਂਟ ਰਿਪ੍ਰੇਜ਼ੇਂਟੇਸ਼ਨ ਆਫ ਵੂਮਨ (ਪ੍ਰੋਹਿਬਿਸ਼ਨ) ਐਕਟ, 1986 ਦੇ ਸੈਕਸ਼ਨ 4 ਸਮੇਤ ਕਈ ਨਿਯਮਾਂ ਦਾ ਉਲੰਘਣ ਕਰਦੀਆਂ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ‘ਤੇ ਬੈਨ ਲਗਾਇਆ ਗਿਆ ਹੈ।