View in English:
October 7, 2024 12:52 pm

‘ਆਪ’ MP ਸੰਜੀਵ ਅਰੋੜਾ ਸਣੇ ਕਈ ਹੋਰਾਂ ਦੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਅਕਤੂਬਰ 7

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅੱਜ ਮਹਾਨਗਰ ਲੁਧਿਆਣਾ ਵਿਖੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਈਡੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਰਿਤੇਸ਼ ਪ੍ਰੋਪਰਟੀਜ਼ ਦੇ ਮਾਲਕ ਸੰਜੀਵ ਅਰੋੜਾ, ਹੈਮਟਨ ਹੋਮਸ ਦੇ ਹੇਮੰਤ ਸੂਦ, ਆਰਆਈਆਈਪੀਐਸ ਦੇ ਪ੍ਰਦੀਪ ਅਗਰਵਾਲ ਸਮੇਤ ਕਈ ਹੋਰਾਂ ਦੇ ਟਿਕਾਣਿਆਂ ‘ਤੇ ਦਸਤਕ ਦਿੱਤੀ ਹੈ। ਈਡੀ ਵੱਲੋਂ ਇਹ ਕਾਰਵਾਈ ਕਿਸ ਮਾਮਲੇ ‘ਚ ਕੀਤੀ ਗਈ ਹੈ, ਹਾਲ ਦੀ ਘੜੀ ਇਸ ਦਾ ਖੁਲਾਸਾ ਨਹੀਂ ਹੋ ਸਕਿਆ, ਪਰ ਈਡੀ ਕੋਲ ਕਿਸੇ ਵੱਡੇ ਮਾਮਲੇ ਵਿੱਚ ਇਨ੍ਹਾਂ ਸਾਰਿਆਂ ਖ਼ਿਲਾਫ਼ ਸਬੂਤ ਹੋਣ ਦੀ ਕਨਸੋਅ ਮਿਲੀ ਹੈ।

Leave a Reply

Your email address will not be published. Required fields are marked *

View in English