ਫੈਕਟ ਸਮਾਚਾਰ ਸੇਵਾ
ਅਹਿਮਦਾਬਾਦ, ਜੂਨ 3
ਇੰਡੀਅਨ ਪ੍ਰੀਮੀਅਰ ਲੀਗ 2025 ਦਾ ਫਾਈਨਲ ਮੈਚ ਅੱਜ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।
ਲੀਗ ਨੂੰ 3 ਸਾਲਾਂ ਬਾਅਦ ਇਕ ਨਵਾਂ ਚੈਂਪੀਅਨ ਮਿਲੇਗਾ। ਆਈ.ਪੀ.ਐਲ. ਨੂੰ ਆਖਰੀ ਨਵਾਂ ਚੈਂਪੀਅਨ 2022 ਵਿਚ ਮਿਲਿਆ ਸੀ, ਜਦੋਂ ਗੁਜਰਾਤ ਟਾਈਟਨਜ਼ ਨੇ ਫਾਈਨਲ ਵਿਚ ਰਾਜਸਥਾਨ ਨੂੰ ਹਰਾਇਆ ਸੀ। ਬੈਂਗਲੁਰੂ ਚੌਥੀ ਵਾਰ ਅਤੇ ਪੰਜਾਬ ਦੂਜੀ ਵਾਰ ਫਾਈਨਲ ਵਿਚ ਪਹੁੰਚਿਆ ਹੈ, ਪਰ ਇਹ ਦੋਵਾਂ ਟੀਮਾਂ ਵਿਚਕਾਰ ਪਹਿਲਾ ਫਾਈਨਲ ਹੋਵੇਗਾ। ਆਰ.ਸੀ.ਬੀ. 2009, 2011 ਅਤੇ 2016 ਵਿਚ ਫਾਈਨਲ ਹਾਰ ਚੁੱਕਾ ਹੈ, ਜਦੋਂ ਕਿ ਪੀ.ਬੀ.ਕੇ.ਐਸ. ਨੂੰ 2014 ਵਿਚ ਫਾਈਨਲ ਹਾਰਨਾ ਪਿਆ ਸੀ।