ਫੈਕਟ ਸਮਾਚਾਰ ਸੇਵਾ
ਮੁੰਬਈ , ਅਕਤੂਬਰ 17
ਅਦਾਕਾਰ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2: ਦ ਰੂਲ’ ਦੇ ਪੋਸਟਰ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਅੱਲੂ ਅਰਜੁਨ ਨੇ ਆਪਣੀ ਫਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਨਵੇਂ ਪੋਸਟਰ ‘ਚ ਅੱਲੂ ਅਰਜੁਨ ਸਵੈਗ ਅਵਤਾਰ ‘ਚ ਨਜ਼ਰ ਆ ਰਹੇ ਹਨ।
ਅੱਲੂ ਅਰਜੁਨ ਦੀ ਫਿਲਮ ਦੇ ਇਸ ਲੁੱਕ ਦੀ ਦਰਸ਼ਕਾਂ ਨੇ ਤਾਰੀਫ ਕੀਤੀ ਹੈ । ਪ੍ਰਸ਼ੰਸਕਾਂ ਨੇ ਅੱਲੂ ਅਰਜੁਨ ਨੂੰ ਉਨ੍ਹਾਂ ਦੀ ਫਿਲਮ ਲਈ ਵਧਾਈ ਦਿੱਤੀ ਹੈ।