ਫੈਕਟ ਸਮਾਚਾਰ ਸੇਵਾ
ਜੈਪੁਰ, ਮਈ 26
ਆਈ.ਪੀ.ਐਲ. 2025 ਦੇ 69ਵੇਂ ਮੈਚ ਵਿਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਅੱਜ ਪੰਜਾਬ ਕਿੰਗਜ਼ ਨਾਲ ਹੋਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਸੀਜ਼ਨ ਵਿਚ ਪਹਿਲੀ ਵਾਰ ਇਕ ਦੂਜੇ ਦਾ ਸਾਹਮਣਾ ਕਰਨਗੀਆਂ। ਮੁੰਬਈ ਇਸ ਸਮੇਂ 13 ਮੈਚਾਂ ਵਿਚ 16 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ’ਤੇ ਹੈ। ਜਦੋਂ ਕਿ ਪੰਜਾਬ 13 ਮੈਚਾਂ ਵਿਚ 17 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।