ਫੈਕਟ ਸਮਾਚਾਰ ਸੇਵਾ
ਗੁਹਾਟੀ , ਜਨਵਰੀ 7
ਅਸਾਮ ਦੇ ਨੇੜੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਵਾਪਰੇ ਕੋਲੇ ਦੀ ਖਾਨ ਹਾਦਸੇ ਤੋਂ ਬਾਅਦ ਭਾਰਤੀ ਫੌਜ ਨੇ ਇੱਕ ਤਿਆਰ ਤਰੀਕੇ ਨਾਲ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (ਐਚਏਡੀਆਰ) ਮੁਹਿੰਮ ਸ਼ੁਰੂ ਕੀਤੀ ਹੈ।
ਦੱਸ ਦਈਏ ਕਿ 300 ਫੁੱਟ ਡੂੰਘੀ ਖਾਨ ਪਾਣੀ ਨਾਲ ਭਰੀ ਹੋਈ ਹੈ । ਸੋਮਵਾਰ ਨੂੰ 300 ਫੁੱਟ ਡੂੰਘੀ ਖੱਡ ਅਚਾਨਕ ਪਾਣੀ ਨਾਲ ਭਰ ਗਈ। ਇਸ ਕਾਰਨ ਇੱਥੇ ਕਰੀਬ 15 ਤੋਂ 20 ਮਜ਼ਦੂਰ ਫਸ ਗਏ।
ਭਾਰਤੀ ਫੌਜ ਅਤੇ ਸਥਾਨਕ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਫੌਜ ਦੀਆਂ ਰਾਹਤ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਮਜਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।
ਮੀਡੀਆ ਰਿਪੋਰਟ ਮੁਤਾਬਕ ਦੋ ਮੋਟਰ ਪੰਪਾਂ ਦੀ ਮਦਦ ਨਾਲ ਪਾਣੀ ਕੱਢਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਸਾਮ ਦੇ ਸੀਐਮ ਹਿਮੰਤ ਬਿਸਵਾ ਸਰਮਾ ਨੇ ਟਵਿੱਟਰ ‘ਤੇ ਕਿਹਾ, ‘ਉਮਰਾਂਗਸੋ ‘ਚ ਕੋਲੇ ਦੀ ਖਾਨ ‘ਚ ਮਜ਼ਦੂਰ ਫਸੇ ਹੋਏ ਹਨ। ਜ਼ਿਲ੍ਹਾ ਕਲੈਕਟਰ, ਐਸਪੀ ਅਤੇ ਮੇਰੇ ਸਹਿਯੋਗੀ ਕੌਸ਼ਿਕ ਰਾਏ ਮੌਕੇ ‘ਤੇ ਪਹੁੰਚ ਰਹੇ ਹਨ। ਬਚਾਅ ਮੁਹਿੰਮ ‘ਚ ਫੌਜ ਤੋਂ ਮਦਦ ਮੰਗੀ ਗਈ ਹੈ। SDRF ਅਤੇ NDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।